ਡੇਨੀਅਲ ਤੂਫਾਨ ਨੇ ਲੀਬੀਆ ‘ਚ ਮਚਾਈ ਤਬਾਹੀ,2000 ਤੋਂ ਵੱਧ ਮੌਤਾਂ ਦਾ ਖਦਸ਼ਾ

ਲਿਬੀਆ ਚ ਤੂਫ਼ਾਨ ਕਾਰਨ 2000 ਲੋਕਾਂ ਦੇ ਮਰਨ ਦੀਆਂ ਖਬਰਾਂ ਹਨ | ਮੀਡੀਆ ਰਿਪੋਰਟਾਂ ਅਨੁਸਾਰ ਮੈਡੀਟੇਰੀਅਨ ਸਾਗਰ ਵਿੱਚ ਉੱਠੇ ਤੂਫ਼ਾਨ ਡੈਨੀਅਲ ਦੇ ਕਰਕੇ ਆਏ ਹੜ੍ਹ ਨੇ ਲੀਬੀਆ ਵਿੱਚ ਬਹੁਤ ਤਬਾਹੀ ਮਚਾਈ ਹੋਈ ਹੈ। ਦੇਸ਼ ਦੇ ਪੂਰਬੀ ਤੱਟ ‘ਤੇ ਸਥਿਤ ਸ਼ਹਿਰ ਡਰਨਾ ‘ਚ 2000 ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ। ਨਿਊਜ਼ ਏਜੰਸੀ ਏਪੀ ਨੇ ਇਹ ਜਾਣਕਾਰੀ ਪੂਰਬੀ ਲੀਬੀਆ ਵਿੱਚ ਬਣੀ ਸਰਕਾਰ ਦੇ ਪ੍ਰਧਾਨ ਮੰਤਰੀ ਓਸਾਮਾ ਦੇ ਹਵਾਲੇ ਤੋਂ ਦਿੱਤੀ ਹੈ।

ਪ੍ਰਧਾਨ ਮੰਤਰੀ ਓਸਾਮਾ ਹਮਦ ਨੇ ਅਲ-ਮਸਰ ਟੈਲੀਵਿਜ਼ਨ ਸਟੇਸ਼ਨ ਨਾਲ ਫੋਨ ‘ਤੇ ਗੱਲ ਕਰਦੇ ਹੋਏ ਕਿਹਾ ਕਿ ਪੂਰਬੀ ਸ਼ਹਿਰ ਡਰਨਾ ‘ਚ 2,000 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਜਦਕਿ ਹਜ਼ਾਰਾਂ ਹੋਰ ਲਾਪਤਾ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਡਰਨਾ ਵਿੱਚ ਹੜ੍ਹ ਕਰਕੇ ਸਾਰਾ ਇਲਾਕਾ ਰੁੜ੍ਹ ਗਿਆ ਹੈ। ਸਰਕਾਰ ਨੇ ਡਰਨਾ ਨੂੰ ਆਫ਼ਤ ਵਾਲਾ ਇਲਾਕਾ ਐਲਾਨਿਆ ਹੋਇਆ ਹੈ।

Spread the love