ਭਾਰਤ ਚ ਡੀਜ਼ਲ ਕਾਰਾਂ ‘ਤੇ 10 ਫੀਸਦੀ ਪ੍ਰਦੂਸ਼ਣ ਟੈਕਸ ਲੱਗੇਗਾ

ਚੰਡੀਗੜ੍ਹ :ਭਾਰਤ ‘ਚ ਡੀਜ਼ਲ ਇੰਜਣ ਵਾਲੀਆਂ ਗੱਡੀਆਂ ਨੂੰ ਖਰੀਦਣਾ ਜਲਦ ਹੀ ਮਹਿੰਗਾ ਹੋ ਸਕਦਾ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਸ ਬਾਰੇ ਕੀ ਜਾਣਕਾਰੀ ਦਿੱਤੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਦੇਸ਼ ਵਿਚ ਡੀਜ਼ਲ ਇੰਜਣ ਵਾਲੇ ਵਾਹਨਾਂ ‘ਤੇ ਜੀਐਸਟੀ 10 ਫੀਸਦੀ ਵਧਾਇਆ ਜਾਣਾ ਚਾਹੀਦਾ ਹੈ। ਇਸਦੇ ਲਈ ਉਸਨੇ ਇੱਕ ਪੱਤਰ ਤਿਆਰ ਕੀਤਾ ਹੈ। ਜੋ ਉਹ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੂੰ ਦੇ ਸਕਦੇ ਹਨ।

ਕੇਂਦਰੀ ਮੰਤਰੀ ਦਿੱਲੀ ਵਿੱਚ ਆਯੋਜਿਤ ਸਿਆਮ ਦੇ ਇੱਕ ਸਮਾਗਮ ਵਿੱਚ ਮੌਜੂਦ ਸਨ। ਜਿੱਥੇ ਉਸ ਨੇ ਇਹ ਜਾਣਕਾਰੀ ਦਿੱਤੀ ਹੈ। ਕੇਂਦਰੀ ਮੰਤਰੀ ਨੇ ਸਮਾਗਮ ਦੌਰਾਨ ਕਿਹਾ ਕਿ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਹੈ। ਇਸ ਕਾਰਨ ਸਾਡੀ ਸਿਹਤ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਮੈਂ ਪਿਛਲੇ ਅੱਠ -10 ਦਿਨਾਂ ਤੋਂ ਇੱਕ ਪੱਤਰ ਤਿਆਰ ਕੀਤਾ ਹੈ ਜੋ ਮੈਂ ਅੱਜ ਸ਼ਾਮ ਵਿੱਤ ਮੰਤਰੀ ਨੂੰ ਦੇਵਾਂਗਾ। ਜਿਸ ‘ਚ ਲਿਖਿਆ ਹੈ ਕਿ ਭਵਿੱਖ ‘ਚ ਡੀਜ਼ਲ ‘ਤੇ ਚੱਲਣ ਵਾਲੇ ਸਾਰੇ ਇੰਜਣਾਂ ‘ਤੇ 10 ਫੀਸਦੀ ਵਾਧੂ ਜੀ.ਐੱਸ.ਟੀ. ਤਾਂ ਜੋ ਇਸ ਦੀ ਤਬਦੀਲੀ ਜਲਦੀ ਹੋ ਸਕੇ

Spread the love