ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 73ਵਾ ਜਨਮ ਦਿਨ ਵੇਵ ਇਸਟੇਟ ਮੋਹਾਲੀ ਵਿਖੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ

ਚੰਡੀਗੜ:- 17 ਸਤੰਬਰ
ਅੱਜ ਸੇਵੇਰੇ ਭਾਰੀ ਮੀਂਹ ਦੇ ਬਾਵਜੂਦ ਵੀ ਵੇਵ ਇਸਟੇਟ ਮੋਹਾਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 73ਵੇ ਜਨਮ ਦਿਨ ਦੇ ਸ਼ੁਭ ਮੌਕੇ ਤੇ ਇੱਕ ਪ੍ਰੋਗਰਾਮ ਭਾਜਪਾ ਦੇ ਸੂਬਾ ਮੀਡੀਆ ਸਹਿ ਸਕੱਤਰ ਹਰਦੇਵ ਸਿੰਘ ਉੱਭਾ ਦੀ ਅਗਵਾਈ ਵਿੱਚ ,ਰੈਜ਼ੀਡੈਂਟ ਵੈਲਫੇਅਰ ਐਸਿਸ਼ੀਏਸ਼ਨ ਦੇ ਪ੍ਰਧਾਨ ਮਨੋਜ ਸ਼ਰਮਾ ,ਬੀਜੇਪੀ ਕਿਸਾਨ ਮੋਰਚਾ ਦੇ ਸੂਬਾ ਪ੍ਰੈੱਸ ਸਕੱਤਰ ਅਡਵੋਕੇਟ ਡੀ ਐਸ਼ ਵਿਰਕ ਸਮੇਤ ਸਾਥੀਆਂ ਦੇ ਸਹਿਯੋਗ ਨਾਲ ਕੀਤਾ ਗਿਆ ,ਜਿਸ ਵਿੱਚ ਵੇਵ ਇਸਟੇਟ ਸੈਕਟਰ 85 ਦੇ ਸਾਰੇ ਸਫ਼ਾਈ,ਸੁਰੱਖਿਆ ,ਬਾਗਬਾਨੀ ਤੇ ਦੂਸਰੇ ਕਰਮਚਾਰੀਆ ਤੇ ਸਟਾਫ ਨੂੰ ਲੱਡੂ ਵਗੈਰਾ ਖੁਆਏ ਗਏ ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਜਲ ਜੀਰਾ ਵਗੈਰਾ ਡਰਿੰਕਸ ਵੰਡੀਆ ਗਈਆਂ ।ਪ੍ਰਧਾਨ ਮੰਤਰੀ ਦੇ ਜਨਮ ਦਿਨ ਦਾ ਲੋਕਾਂ ਵਿੱਚ ਇੰਨਾਂ ਜੋਸ਼ ਤੇ ਉਤਸਾਹ ਸੀ ਕਿ ਲੋਕਾਂ ਨੇ ਮੀਂਹ ਦੀ ਪ੍ਰਵਾਹ ਨਾ ਕਰਦਿਆਂ ਪੂਰੀ ਖੁਸ਼ੀ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾ ਕੇ ਸ਼ੁਭ ਕਾਮਨਾਵਾ ਦਿੱਤੀਆਂ ।ਇਸ ਮੌਕੇ ਤੇ ਬੁਲਾਰਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀਆਂ ਵਧਾਈਆਂ ,ਸ਼ੁਭਕਾਮਨਾਵਾ ਦਿੰਦਿਆ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ,ਅਰਦਾਸ ਕੀਤੀ ਤੇ ਕਿਹਾ ਕਿ ਪ੍ਰਧਾਨ ਇਸੇ ਤਰਾਂ ਦੇਸ਼ ਦੀ 140 ਕਰੌੜ ਜਨਤਾ ਦੀ ਸੇਵਾ ਕਰਦੇ ਰਹਿਣ ਤੇ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਲਿਜਾਦੇ ਰਹਿਣ ।ਇਸ ਮੋਕੇ ਤੇ ਸਨਾਤਨ ਧਰਮ ਸ਼ਭਾ ਦੇ ਪ੍ਰਧਾਨ ਸੱਤ ਨਰਾਇਣ ਸ਼ਰਮਾ ,ਜਨਰਲ ਸਕੱਤਰ ਗੁਲਸ਼ਨ ਸੂਦ ,ਰੈਜ਼ੀਡੈਂਟ ਵੈਲਫੇਅਰ ਐਸਿਸੀਏਸ਼ਨ ਦੇ ਮੀਤ ਪ੍ਰਧਾਨ ਅਸ਼ੋਕ ਗਰਗ ,ਕੈਸ਼ੀਅਰ ਸੀਏ ਅਨਿਲ ਗੁਪਤਾ,ਆਰ ਸੀ ਗੋਇਲ ,ਪ੍ਰੋਫੈਸਰ ਰਮੇਸ਼ ਕਨਗੋ ,ਰਤਨ ਜੀ ,ਪ੍ਰਮੋਦ ਧਵਨ ,ਸਰਪੰਚ ਹਰਬੰਸ ਸਿੰਘ ਆਦਿ ਹਾਜ਼ਰ ਸਨ

Spread the love