ਪੰਨੂ ਦੀ ਰਿਹਾਇਸ਼ੀ ਜਾਇਦਾਦ NIA ਨੇ ਚੰਡੀਗੜ੍ਹ ‘ਚ ਕੀਤੀ ਜ਼ਬਤ

ਚੰਡੀਗੜ੍ਹ : NIA ਨੇ ਖਾਲਿਸਤਾਨੀ ਗੁਰਪਤਵੰਤ ਪੰਨੂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਚੰਡੀਗੜ੍ਹ ਦੇ ਸੈਕਟਰ 15 ਸਥਿਤ ਘਰ ਨੂੰ ਜ਼ਬਤ ਕਰ ਲਿਆ ਹੈ। ਜ਼ਿਕਰ ਕਰ ਦਈਏ ਕਿ ਗੁਰਪਤਵੰਤ ਪੰਨੂ ਕੋਲ ਚੰਡੀਗੜ੍ਹ ਵਿੱਚ ਇੱਕ ਚੌਥਾਈ ਹਿੱਸੇ ਦਾ ਮਕਾਨ ਹੈ ਜਿਸ ਨੂੰ ਐਨਆਈਏ ਨੇ ਜ਼ਬਤ ਕਰ ਲਿਆ ਹੈ। ਦੱਸ ਦਈਏ ਕਿ NIA ਦੀ ਟੀਮ ਕਰੀਬ ਅੱਧਾ ਘੰਟਾ ਇੱਥੇ ਮੌਜੂਦ ਰਹੀ ਅਤੇ ਘਰ ਦੇ ਬਾਹਰ ਨੋਟਿਸ ਬੋਰਡ ਲਗਾ ਦਿੱਤਾ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਵਿੱਚ ਗੁਰਪਤਵੰਤ ਪਨੂੰ ਦੀ 46 ਕਨਾਲ ਵਾਹੀਯੋਗ ਜ਼ਮੀਨ ਜ਼ਬਤ ਕੀਤੀ ਗਈ।

ਜ਼ਿਕਰ ਕਰ ਦਈਏ ਕਿ ਗੁਰਪਤਵੰਤ ਪੰਨੂ ਇਸ ਵੇਲੇ ਅਮਰੀਕਾ ਵਿੱਚ ਰਹਿ ਰਿਹਾ ਹੈ ਅਤੇ ਉਥੋਂ ਲਗਾਤਾਰ ਖ਼ਾਲਿਸਤਾਨ ਦੇ ਸਮਰਥਣ ਵਿੱਚ ਵੀਡੀਓ ਜਾਰੀ ਕਰਦਾ ਰਹਿੰਦਾ ਹੈ। ਦਰਅਸਲ ਉਸਦੀਆਂ ਸੰਪਤੀਆਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿੱਚ ਹਨ। ਪੰਜਾਬ ਵਿੱਚ ਐਨਆਈਏ ਵੱਲੋਂ ਪੰਨੂ ਦੀਆਂ ਜਿਹੜੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਹਰਵਾਰ ਸਥਿਤ ਜੱਦੀ ਪਿੰਡ ਖਾਨਕੋਟ ਵਿੱਚ 46 ਕਨਾਲ ਦੀ ਖੇਤੀ ਸੰਪਤੀ ਅਤੇ ਸੈਕਟਰ 15, ਸੀ, ਚੰਡੀਗੜ੍ਹ ਵਿੱਚ ਸਥਿਤ ਉਨ੍ਹਾਂ ਦਾ ਘਰ ਹੈ। ਜ਼ਬਤ ਕਰਨ ਦਾ ਮਤਲਬ ਇਹ ਹੈ ਕਿ ਹੁਣ ਪੰਨੂ ਦਾ ਜਾਇਦਾਦ ‘ਤੇ ਹੱਕ ਖਤਮ ਹੋ ਗਿਆ ਹੈ ਅਤੇ ਇਹ ਜਾਇਦਾਦ ਹੁਣ ਸਰਕਾਰ ਦੀ ਹੈ।

Spread the love