ਅਦਾਕਾਰਾ ਵਹੀਦਾ ਰਹਿਮਾਨ ਨੂੰ ਦਾਦਾ ਸਾਹੇਬ ਫਾਲਕੇ ਪੁਰਸਕਾਰ ਦੇਣ ਦਾ ਐਲਾਨ

ਨਵੀਂ ਦਿੱਲੀ: ਮਹਾਨ ਅਦਾਕਾਰਾ ਵਹੀਦਾ ਰਹਿਮਾਨ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਇਸ ਸਾਲ ਦਾਦਾ ਸਾਹਿਬ ਫਾਲਕੇ ਐਵਾਰਡ ਲਈ ਚੁਣਿਆ ਗਿਆ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਇਸ ਦਾ ਐਲਾਨ ਕੀਤਾ। ਵਹਿਦਾ ਰਹਿਮਾਨ ਨੂੰ ਪਿਆਸਾ, ਸੀਆਈਡੀ, ਗਾਈਡ, ਕਾਗਜ਼ ਕੇ ਫੂਲ, ਖਾਮੋਸ਼ੀ ਅਤੇ ਤ੍ਰਿਸ਼ੂਲ ਵਰਗੀਆਂ ਫਿਲਮਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। 85 ਸਾਲਾ ਅਦਾਕਾਰਾ ਨੇ 1955 ਵਿੱਚ ਤੇਲਗੂ ਫਿਲਮਾਂ ਰੋਜੁਲੂ ਮਰਾਏ ਅਤੇ ਜੈਸਿਮਹਾ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਆਪਣੀ ਹਿੰਦੀ ਸਿਨੇਮਾ ਦੀ ਸ਼ੁਰੂਆਤ ਸੀਆਈਡੀ ਨਾਲ ਕੀਤੀ, ਜੋ 1956 ਵਿੱਚ ਦੇਵ ਆਨੰਦ ਨਾਲ ਸੀ। ਪੰਜ ਦਹਾਕਿਆਂ ਤੋਂ ਵੱਧ ਦੇ ਕਰੀਅਰ ਵਿੱਚ ਉਨ੍ਹਾਂ ਨੇ ਕਈ ਭਾਸ਼ਾਵਾਂ ਵਿੱਚ 90 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੂੰ ਰੇਸ਼ਮਾ ਅਤੇ ਸ਼ੇਰਾ (1971) ਵਿੱਚ ਕੌਮੀ ਫਿਲਮ ਪੁਰਸਕਾਰ ਮਿਲਿਆ। ਉਹ ਪਦਮਸ੍ਰੀ ਅਤੇ ਪਦਮ ਭੂਸ਼ਨ ਪ੍ਰਾਪਤ ਕਰ ਚੁੱਕੀ ਹੈ।

Spread the love