ਏਸ਼ਿਆਈ ਖੇਡ: ਭਾਰਤੀ ਹਾਕੀ ਟੀਮ ਨੇ ਸਿੰਗਾਪੁਰ ਨੂੰ 16-1 ਨਾਲ ਮਾਤ ਦਿੱਤੀ

ਹਾਂਗਜ਼ੂ, 26 ਸਤੰਬਰ: ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੀ ਹੈਟ੍ਰਿਕ ਦੇ ਦਮ ‘ਤੇ ਖ਼ਿਤਾਬ ਦੀ ਮਜ਼ਬੂਤ ​​ਦਾਅਵੇਦਾਰ ਭਾਰਤੀ ਟੀਮ ਨੇ ਏਸ਼ਿਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਵਿਚ ਅੱਜ ਸਿੰਗਾਪੁਰ ਨੂੰ 16-1 ਨਾਲ ਹਰਾ ਦਿੱਤਾ। ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਉਜ਼ਬੇਕਿਸਤਾਨ ਨੂੰ 16-0 ਨਾਲ ਹਰਾਇਆ ਸੀ। ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਵਿਸ਼ਵ ਦੇ ਤੀਜੇ ਨੰਬਰ ਦੇ ਭਾਰਤ ਲਈ ਇਹ ਇਕ ਵਾਰ ਫਿਰ ਬੇਮੇਲ ਮੈਚ ਸੀ ਕਿਉਂਕਿ ਸਿੰਗਾਪੁਰ ਵਿਸ਼ਵ ਰੈਂਕਿੰਗ ਵਿਚ 49ਵੇਂ ਸਥਾਨ ‘ਤੇ ਹੈ। ਭਾਰਤ ਨੂੰ ਹੁਣ 28 ਸਤੰਬਰ ਨੂੰ ਪੂਲ ਏ ਦੇ ਅਗਲੇ ਲੀਗ ਮੈਚ ਵਿੱਚ ਮੌਜੂਦਾ ਚੈਂਪੀਅਨ ਜਾਪਾਨ ਨਾਲ ਖੇਡਣਾ ਹੈ।

Spread the love