SP ਅਤੇ CIA ਇੰਚਾਰਜ ਸਮੇਤ 6 ਪੁਲਿਸ ਮੁਲਾਜ਼ਮਾਂ ਖਿਲਾਫ ਐਫ ਆਈ ਆਰ ਦਰਜ

ਸ੍ਰੀ ਮੁਕਤਸਰ ਸਾਹਿਬ: ਮੁਕਤਸਰ ਪੁਲਿਸ ਨੇ ਇਕ ਵਕੀਲ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਐਸ ਪੀ ਡੀ ਰਮਨਦੀਪ ਸਿੰਘ ਭੁੱਲਰ, ਸੀ ਆਈ ਏ ਇੰਚਾਰਜ ਇੰਸਪੈਕਟਰ ਰਮਨ ਕੁਮਾਰ, ਦੋ ਹੈਡ ਕਾਂਸਟੇਬਲਾਂ, ਇਕ ਕਾਂਸਟੇਬਲ ਤੇ ਇਕ ਹੋਮ ਗਾਰਡ ਵਿਰੁੱਧ ਧਾਰਾ 377, 323, 342, 506 ਅਤੇ 149 ਆਈ ਪੀ ਸੀ ਤਹਿਤ ਸਦਰ ਮੁਕਤਸਰ ਪੁਲਿਸ ਥਾਣੇ ਵਿਚ ਕੇਸ ਦਰਜ ਕੀਤਾ ਹੈ।

14 ਸਤੰਬਰ ਨੂੰ ਇਕ ਵਕੀਲ ਅਤੇ ਸੋਹਨੇਵਾਲਾ ਪਿੰਡ ਦੇ ਇਕ ਵਸਨੀਕ ਨੂੰ ਸੀ ਆਈ ਏ ਇੰਚਾਰਜ ਇੰਸਪੈਕਟਰ ਰਮਨ ਕੁਮਾਰ ਨੇ ਮੁਕਤਸਰ ਸਿਟੀ ਪੁਲਿਸ ਥਾਣੇ ਵਿਚ ਸ਼ਿਕਾਇਤ ਦੇ ਕੇ ਗ੍ਰਿਫਤਾਰ ਕੀਤਾ ਸੀ ਤੇ ਦੋਸ਼ ਲਾਇਆ ਸੀ ਕਿ ਉਹਨਾਂ ਨੇ ਪੁਲਿਸ ਟੀਮ ’ਤੇ ਹਮਲਾ ਕੀਤਾ, ਮੁਲਾਜ਼ਮਾਂ ਦੇ ਕਪੜੇ ਫਾੜੇ ਤੇ ਉਹਨਾਂ ਦੇ ਕੰਮ ਵਿਚ ਵਿਘਨ ਪਾਇਆ।

ਜਦੋਂ ਵਕੀਲ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਉਸਨੇ ਸਾਥੀਆਂ ਨੂੰ ਦੱਸਿਆ ਕਿ ਪੁਲਿਸ ਨੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਫਿਰ ਉਸਨੇ ਦੁਬਾਰਾ ਮੈਡੀਕਲ ਲਈ ਪਟੀਸ਼ਨ ਪਾਈ ਜਿਸ ਵਿਚ ਸਾਹਮਣੇ ਆਇਆ ਕਿ ਉਸਦੇ ਸਰੀਰ ’ਤੇ 18 ਜ਼ਖ਼ਮ ਹਨ।

Spread the love