ਪੰਜਾਬ ਪੁਲਿਸ ‘ਚ ਤਬਾਦਲੇ: 2 SSPs ਸਣੇ 5 IPS ਅਧਿਕਾਰੀ ਬਦਲੇ

ਚੰਡੀਗੜ੍ਹ, 28 ਸਤੰਬਰ: ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਕੇ 5 ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲਿਆਂ ਸੰਬੰਧੀ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਦੋ ਐੱਸ.ਐੱਸ.ਪੀ.ਪੱਧਰ ਦੇ ਅਧਿਕਾਰੀ ਵੀ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਮੁਕਤਸਰ ਸਾਹਿਬ ਦੇ ਐੱਸ.ਐੱਸ.ਪੀ. ਸ: ਹਰਮਨਬੀਰ ਸਿੰਘ ਗਿੱਲ ਅਤੇ ਤਰਨ ਤਾਰਨ ਦੇ ਐੱਸ.ਐੱਸ.ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ ਨੂੰ ਬਦਲ ਦਿੱਤਾ ਗਿਆ ਹੈ।

ਹਰਮਨਬੀਰ ਸਿੰਘ ਗਿੱਲ ਦੇ ਤਬਾਦਲੇ ਦੀ ਮੰਗ ਵਕੀਲ ਭਾਈਚਾਰੇ ਵੱਲੋਂ ਵਕੀਲ ਤਸ਼ੱਦਦ ਕਾਂਡ ਦੇ ਸੰਦਰਭ ਵਿੱਚ ਕੀਤੀ ਜਾ ਰਹੀ ਸੀ ਅਤੇ ਇਸ ਉੱਤੇ ਬੀਤੇ ਕਲ੍ਹ ਹੀ ਸਰਕਾਰ ਵੱਲੋਂ ਵਕੀਲਾਂ ਨੂੂੰ ਭਰੋਸਾ ਦੇ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ ਫ਼ਰੀਦਕੋਟਦੇ ਆਈ.ਜੀ.ਸ੍ਰੀ ਅਜੇ ਮਲੂਜਾ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।

ਦੂਜੇ ਬੰਨੇ ਤਰਨ ਤਾਰਨ ਦੇ ਐੱਸ.ਐੱਸ.ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ ਦੀ ਬਦਲੀ ਉਨ੍ਹਾਂ ਵੱਲੋਂ ‘ਆਪ’ ਵਿਧਾਇਕ ਸ: ਮਨਜਿੰਦਰ ਸਿੰਘ ਲਾਲਪੁਰਾ ਦੇ ਨਾਲ ਪਾਏ ਪੇਚੇ ਦਾ ਨਤੀਜਾ ਮੰਨੀ ਜਾ ਰਹੀ ਹੈ। ਸ: ਲਾਲਪੁਰਾ ਨੇ ਐੱਸ.ਐੱਸ.ਪੀ.ਦੇ ਖਿਲਾਫ਼ ਫ਼ੇਸਬੁੱਕ ਪੋਸਟ ਪਾ ਕੇ ਖੁਲਾਸਾ ਕੀਤਾ ਸੀ ਕਿ ਉਸ ਨੇ ਉਨ੍ਹਾਂ ਨਾਲ ਕਿੜ ਕੱਢਣ ਲਈ ਉਨ੍ਹਾਂ ਦੇ ਜੀਜੇ ’ਤੇ ਝੂਠਾ ਕੇਸ ਬਣਾਇਆ ਹੈ।

Spread the love