ਭਗਵੰਤ ਮਾਨ ਖੂਨ ਦੇ ਪਿਆਸੇ ਹੋ ਗਏ ਹਨ: ਸੁਖਪਾਲ ਸਿੰਘ ਖਹਿਰਾ

ਚੰਡੀਗੜ੍ਹ : ਇਹ ‘ਬਦਲਾ ਕੀ ਰਾਜਨੀਤੀ’ (ਬਦਲੇ ਦੀ ਸਿਆਸਤ) ’ਤੇ ਜ਼ੋਰ ਦਿੰਦਿਆਂ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੀਰਵਾਰ ਨੂੰ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ੂਨ ਦੇ ਪਿਆਸੇ ਹੋ ਗਏ ਹਨ।

ਖਹਿਰਾ ਫਾਜ਼ਿਲਕਾ ਦੇ ਅਦਾਲਤੀ ਕੰਪਲੈਕਸ ਦੇ ਬਾਹਰ ਬੋਲ ਰਹੇ ਸਨ, ਜਿੱਥੇ ਵੀਰਵਾਰ ਸਵੇਰੇ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਸ ਨੇ ਉਨ੍ਹਾਂ ਨੂੰ ਪੇਸ਼ ਕੀਤਾ। ਖਹਿਰਾ ਨੂੰ 2015 ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਤਹਿਤ ਦਰਜ ਇੱਕ ਪੁਰਾਣੇ ਕੇਸ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰੇ ਨੇ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦਾ ਕਤਲ ਵੀ ਕਰਵਾ ਸਕਦੇ ਹਨ।

ਖਹਿਰਾ ਨੇ ਕਿਹਾ, “ਉਹ ਕਹਿੰਦੇ ਸਨ ਕਿ ਅਸੀਂ “ਬਦਲਾਵਾਂ ਦੀ ਰਾਜਨੀਤੀ” ਕਰ ਰਹੇ ਹਾਂ ਪਰ ਉਹ “ਬਦਲਾ ਕੀ ਰਾਜਨੀਤੀ” ਕਰ ਰਹੇ ਹਨ। ਭਗਵੰਤ ਮਾਨ ਖੂਨ ਦੇ ਪਿਆਸੇ ਹੋ ਗਏ ਹਨ।

ਉਨ੍ਹਾਂ ਕਿਹਾ ਕਾਂਗਰਸ ਦੀ ਲੋਕਪ੍ਰਿਅਤਾ ਨੂੰ ਭਗਵੰਤ ਮਾਨ ਬਰਦਾਸ਼ਤ ਨਹੀਂ ਕਰ ਸਕਦੇ । ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਨੇ ਪੰਜਾਬ ਵਿੱਚ ਕਾਂਗਰਸ ਨੂੰ ਹਾਸ਼ੀਏ ’ਤੇ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ । ਖਹਿਰਾ ਨੇ ਕਿਹਾ, “ਮੈਂ ਵਾਪਸ ਲੜਾਂਗਾ ਅਤੇ ਉਨ੍ਹਾਂ ਤੋਂ ਨਹੀਂ ਡਰਾਂਗਾ। ਆਖਰਕਾਰ ਸੱਚ ਦੀ ਜਿੱਤ ਹੋਵੇਗੀ

ਪੰਜਾਬ ਕਾਂਗਰਸ ਦਾ ਵਫ਼ਦ ਸ਼ਾਮ 6 ਵਜੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਮਿਲੇਗਾ

Spread the love