CM ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ

ਟਵੀਟ ਕਰਕੇ ਕਿਹਾ ਕਿ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇਨਕਲਾਬੀ ਰੂਹ ਨੂੰ ਦਿਲੋਂ ਸਲਾਮ ਕਰਦਾ ਹਾਂ।

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇਨਕਲਾਬੀ ਰੂਹ ਨੂੰ ਦਿਲੋਂ ਸਲਾਮ ਕਰਦਾ ਹਾਂ। ਭਗਤ ਸਿੰਘ ਸਾਡੇ ਖ਼ਿਆਲਾਂ ‘ਚ ਹਮੇਸ਼ਾ ਅਮਰ ਰਹਿਣਗੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ…..

ਮੈਂ ਜਜ਼ਬਿਆਂ ਦੀ ਕਿਤਾਬ ਹਾਂ..ਮੇਰੇ ਸ਼ਬਦ ਫ਼ੌਲਾਦੀ ਨੇ

ਦੇਸ਼ ਭਗਤੀ ਮੇਰਾ ਸਰੀਰ ਹੈ..ਤੇ ਇਰਾਦੇ ਇਨਕਲਾਬੀ ਨੇ..!

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ…ਜੋ ਰਹਿੰਦੀ ਦੁਨੀਆ ਤੀਕ ਸਾਡੇ ਦਿਲ ਦਿਮਾਗ ‘ਤੇ ਰਾਜ ਕਰਦੇ ਰਹਿਣਗੇ…ਭਗਤ ਸਿੰਘ ਵੱਲੋਂ ਇਨਕਲਾਬ ਦੇ ਦਿੱਤੇ ਨਾਅਰੇ ਜਦੋਂ ਵੀ ਕੋਈ ਜ਼ੁਲਮ ਦੀ ਅੱਗ ਉੱਠੇਗੀ ਉਸ ਨੂੰ ਠੰਢੇ ਕਰਦੇ ਰਹਿਣਗੇ…

ਅਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇਨਕਲਾਬੀ ਰੂਹ ਨੂੰ ਦਿਲੋਂ ਸਲਾਮ ਕਰਦਾ ਹਾਂ…ਭਗਤ ਸਿੰਘ ਸਾਡੇ ਖ਼ਿਆਲਾਂ ‘ਚ ਹਮੇਸ਼ਾ ਅਮਰ ਰਹਿਣਗੇ…

Spread the love