ਮੋਹਾਲੀ:ਮੋਹਾਲੀ ਪੁਲਿਸ ਵੱਲੋਂ ਜਾਅਲੀ ਹੋਮ ਸੈਕਟਰੀ ਆਫ ਹਰਿਆਣਾ, ਵਿਧਾਇਕ ਅਤੇ ਇੰਸਪੈਕਟਰ ਬਣ ਕੇ ਅਤੇ ਰਾਜੀਨੀਤਿਕ ਪਾਰਟੀ ਦਾ ਜਨਰਲ ਸੈਕਟਰੀ ਬਣ ਕੇ ਮੋਹਾਲੀ ਸੈਕਟਰ-82 ਵਿੱਚ ਚਲਾ ਰਹੇ ਜਾਅਲੀ ਇੰਮੀਗ੍ਰੇਸ਼ਨ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਅਤੇ 19 ਫਰਜ਼ੀ ਇੰਮੀਗ੍ਰੇਸ਼ਨ ਏਜੰਸੀਆ/ਟਰੈਵਲ ਏਜੰਟਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ।

ਆਈ.ਪੀ.ਐੱਸ ਸੰਦੀਪ ਕੁਮਾਰ ਗਰਗ( ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਮਾਣਯੋਗ ਡੀ.ਜੀ.ਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਿਕ ਬਿਨ੍ਹਾਂ ਲਾਈਸੈਂਸ ਚੱਲ ਰਹੀਆਂ ਫਰਜ਼ੀ ਇੰਮੀਗ੍ਰੇਸ਼ਨ ਏਜੰਸੀਆਂ/ਰੈਵਲ ਏਜੰਟਾਂ ਦੇ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਸਟੀਗੇਸ਼ਨ), ਐੱਸ.ਏ.ਐੱਸ. ਨਗਰ ਅਤੇ ਸ: ਗੁਰਸੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐੱਸ.ਏ.ਐੱਸ ਨਗਰ ਦੀ ਅਗਵਾਈ ਹੇਠ ਇਸ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਵੱਲੋਂ ਮਿਤੀ 22 ਸਤੰਬਰ 2023 ਨੂੰ ਇੱਕ ਦੋਸ਼ੀ ਸਰਬਜੀਤ ਸਿੰਘ ਸੰਧੂ ਜੋ ਕਿ ਰੋਹਬਦਾਰ ਅਹੁਦੇ ਤੋਂ ਲਗਜਰੀ ਗੱਡੀਆਂ ਅਤੇ ਗੰਨਮੈਨਾ (ਸਕਿਓਰਿਟੀ) ਦੇ ਪ੍ਰਭਾਵ ਰਾਹੀਂ ਆਪਣੇ ਸਾਥੀਆਂ ਨਾਲ ਮਿਲ ਕੇ ਜਾਅਲੀ ਇੰਮੀਗ੍ਰੇਸ਼ਨ ਕਰਦਾ ਹੈ ਅਤੇ ਇਸ ਨੇ ਵਿਦੇਸ਼ ਭੇਜਣ ਦੇ ਝਾਂਸੇ ਹੇਠਾਂ ਭੋਲੇ ਭਾਲੇ ਲੋਕਾਂ ਨਾਲ ਕਰੀਬ 35 ਕਰੋੜ ਦੀ ਠੱਗੀ ਮਾਰੀ ਹੈ।

ਡਾ. ਗਰਗ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਦੇਸੀ ਸਰਬਜੀਤ ਸਿੰਘ ਸੰਧੂ ਜੋ ਕਿ ਆਪਣੇ ਸਾਥੀਆ ਨਾਲ ਮਿਲ ਕੇ ਜਾਅਲੀ ਇੰਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਅਤੇ ਕਦੇ ਇਹ ਜਾਅਲੀ ਹੋਮ ਸੈਕਟਰੀ ਆਫ਼ ਹਰਿਆਣਾ ਬਣ ਜਾਂਦਾ ਹੈ ਕਦੇ ਇਹ ਪੰਜਾਬ ਪੁਲਿਸ ਦਾ ਇੰਸਪੈਕਟਰ ਅਤੇ ਕਦੇ ਇਹ ਵਿਧਾਨ ਸਭਾ ਦਾ ਵਿਧਾਇਕ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਉਹਨਾ ਪਾਸੋ ਪਾਸਪੋਰਟ ਹਾਸਿਲ ਕਰਕੇ ਭਾਰੀ ਰਕਮ ਦੀ ਝੀਲ ਕਰਦਾ ਹੈ।

ਤਫ਼ਤੀਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਰਬਜੀਤ ਸਿੰਘ ਸੰਧੂ ਵੱਲੋਂ ਸੈਕਟਰ 82 ਮੋਹਾਲੀ ਵਿੱਖੇ ਆਪਣਾ ਲਗਜਰੀ ਦਫ਼ਤਰ ਅਤੇ ਡੇਰਾਬਸੀ ਵਿੱਖੇ ਡੋਲਰ ਕਲੱਬ, ਜਿਸ ਉੱਪਰ ਸੰਧੂ ਟਰਾਂਸਪੋਰਟ ਨਾਮ ਦੀ ਦਫ਼ਤਰ ਬਣਾਇਆ ਹੋਇਆ ਹੈ। ਜਿਨ੍ਹਾਂ ਵਿੱਚ ਕਰੀਬ 70 ਲੱਖ ਦਾ ਫਰਨੀਚਰ ਹੀ ਲੱਗਾ ਹੋਇਆ ਹੈ। ਉਕਤ ਦੋਸ਼ੀ ਦੇ ਖਿਲਾਫ IPC ਦੀਆਂ ਧਾਰਾਵਾਂ 406,419,420,467,468,471,474 ਅਨੁਸਾਰ ਮੁਕੱਦਮਾ ਦਰਜ ਕੀਤੇ ਗਏ ਹਨ।

ਇਸ ਤੋਂ ਇਲਾਵਾ ਜ਼ਿਲ੍ਹਾ ਐੱਸ.ਏ.ਐੱਸ ਨਗਰ ਵਿੱਚ ਚੱਲ ਰਹੀਆਂ ਵੱਖ-ਵੱਖ ਫ਼ਰਜ਼ੀ ਇੰਮੀਗ੍ਰੇਸ਼ਨ ਏਜੰਸੀਆਂ/ਰੈਵਲ ਏਜੰਟਾਂ ਦੇ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਜਿਸ ਤਹਿਤ ਹੁਣ ਤੱਕ ਕਰੀਬ 55 ਮੁਕੱਦਮੇ ਦਰਜ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਹੈ। ਜਿਨ੍ਹਾਂ ਵਿਚ ਕਰੀਬ 04 ਮੁੱਖ ਫ਼ਰਜ਼ੀ ਇੰਮੀਗ੍ਰੇਸ਼ਨ ਏਜੰਸੀਆ ਜਿਨਾਨ ਲਾਅ ਆਫ਼ਿਸ, ਸੈਕਟਰ 106 (ਮੋਹਾਲੀ) ਇੰਗਲਿਸ਼ ਗੁਰੂ ਇੰਮੀਗ੍ਰੇਸ਼ਨ, ਫ਼ੇਸ-10 (ਮੋਹਾਲੀ) ਸਟਾਰ ਫ਼ਿਊਚਰ ਐਜੂਕੇਸ਼ਨ ਐਂਡ ਇੰਮੀਗ੍ਰੇਸ਼ਨ, ਸੈਕਟਰ 70 (ਮੋਹਾਲੀ ) ਫਰੰਟੀਅਰ ਰਟਸ ਅਕੈਡਮੀ ਅਤੇ ਕਮਸਲਟੈਂਟ, ਫੇਸ 02 (ਮੋਹਾਲੀ) ਦੇ ਖਿਲਾਫ਼ ਕਾਰਵਾਈ ਕਰਦੇ ਹੋਏ 24 ਕੇਸ ਦਰਜ ਕਰਕੇ ਭੋਲੇ ਭਾਲੇ ਲੋਕਾਂ ਨਾਲ ਕਰੀਬ 10 ਕਰੋੜ ਦੀ ਠੱਗੀ ਦੇ ਸਬੰਧ ਵਿੱਚ ਸਖ਼ਤ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਸ ਤੋਂ ਇਲਾਵਾ ਕਰੀਬ 03 ਕਰੋੜ ਦੀ ਠੱਗੀ ਸਬੰਧੀ ਵੱਖ ਵੱਖ 15 ਹੋਰ ਫਰਜ਼ੀ ਇੰਮੀਗ੍ਰੇਸ਼ਨ ਏਜੰਸੀਆ ਟ੍ਰੈਵਲ ਏਜੰਟਾਂ ਦੇ ਖਿਲਾਫ਼ 31 ਮੁਕੱਦਮੇ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਏਜੰਟਾ ਦੀਆਂ ਜਾਇਦਾਦਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਬੈਂਕ ਖਾਤੇ ਟਰੇਸ ਕਰਕੇ ਸੀਲ ਕਰਵਾਏ ਜਾ ਰਹੇ ਹਨ। ਉਕਤ ਦੇ ਸਬੰਧ ਵਿੱਚ ਪਬਲਿਕ ਨੂੰ ਇਹ ਅਪੀਲ ਕੀਤੀ ਜਾਦੀ ਹੈ ਕਿ ਸੋਸ਼ਲ ਮੀਡੀਆ ਜਾਂ ਹੋਰ ਤਰੀਕਿਆ ਰਾਹੀਂ ਆਪਣੀ ਮਸ਼ਹੂਰੀ ਦਾ ਦਿਖਾਵਾ ਕਰਕੇ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਫਰਜ਼ੀ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਨਾ ਆਉ।

ਜੇਕਰ ਕੋਈ ਗ਼ੈਰ ਕਾਨੂੰਨੀ ਫਰਜ਼ੀ ਦਫ਼ਤਰ ਖੁੱਲਣ ਸਬੰਧੀ ਕੋਈ ਗੱਲ ਨੋਟਿਸ ਵਿੱਚ ਆਉਂਦੀ ਹੈ ਤਾਂ ਉਸ ਦੇ ਖਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Spread the love