ਭਾਰਤੀ ਅਥਲੀਟਾਂ ਨੇ ਹਰ ਈਵੈਂਟ ਚ ਤਮਗਾ ਜਿੱਤਿਆ

ਭਾਰਤੀ ਅਥਲੀਟਾਂ ਨੇ ਹਰ ਈਵੈਂਟ ਵਿੱਚ ਤਗਮੇ ਜਿੱਤੇ

ਭਾਰਤ ਨੇ ਏਸ਼ੀਆਈ ਖੇਡਾਂ ਦੇ 8ਵੇਂ ਦਿਨ 3 ਸੋਨ ਤਗਮੇ ਸਮੇਤ 15 ਤਗਮੇ ਜਿੱਤੇ। ਇਨ੍ਹਾਂ ਵਿੱਚੋਂ 2 ਸੋਨੇ ਸਮੇਤ 9 ਤਗਮੇ ਸਿਰਫ਼ ਅਥਲੈਟਿਕਸ ਵਿੱਚ ਹੀ ਆਏ। ਅਵਿਨਾਸ਼ ਸਾਬਲ ਨੇ 3000 ਮੀਟਰ ਸਟੀਪਲਚੇਜ਼ ਈਵੈਂਟ ਵਿੱਚ ਸੋਨ ਤਮਗਾ ਅਤੇ ਤਜਿੰਦਰ ਪਾਲ ਸਿੰਘ ਨੇ ਸ਼ਾਟ ਪੁਟ ਵਿੱਚ ਸੋਨ ਤਮਗਾ ਜਿੱਤਿਆ। ਇਸ ਦੇ ਨਾਲ ਹੀ ਪ੍ਰਿਥਵੀਰਾਜ ਟੋਂਡੇਮਨ, ਜੁਰਾਵਰ ਸਿੰਘ ਅਤੇ ਕਿਨਾਨ ਚੇਨਈ ਦੀ ਤਿਕੜੀ ਨੇ ਵੀ ਨਿਸ਼ਾਨੇਬਾਜ਼ੀ ਦੇ ਟਰੈਪ-50 ਪੁਰਸ਼ ਟੀਮ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਭਾਰਤ ਨੂੰ ਬੈਡਮਿੰਟਨ ਦੇ ਪੁਰਸ਼ ਟੀਮ ਮੁਕਾਬਲੇ ਵਿੱਚ ਹਾਰ ਝੱਲਣੀ ਪਈ ਅਤੇ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।ਤਮਗਿਆਂ ਦੀ ਕੁੱਲ ਸੰਖਿਆ: ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਹੁਣ ਤੱਕ ਕੁੱਲ 53 ਤਗਮੇ ਜਿੱਤੇ ਹਨ ਅਤੇ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ। ਭਾਰਤ ਨੇ 13 ਸੋਨ, 21 ਚਾਂਦੀ ਅਤੇ 19 ਕਾਂਸੀ ਦੇ ਤਗਮੇ ਜਿੱਤੇ ਹਨ। ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਸਭ ਤੋਂ ਵੱਧ 22 ਤਗਮੇ ਜਿੱਤੇ ਹਨ। ਇਸ ਤੋਂ ਇਲਾਵਾ ਉਸ ਨੇ ਐਥਲੈਟਿਕਸ ਵਿੱਚ 12, ਰੋਇੰਗ ਵਿੱਚ 5, ਸੇਲਿੰਗ ਵਿੱਚ 3 ਅਤੇ ਟੈਨਿਸ ਵਿੱਚ 2 ਤਗਮੇ ਜਿੱਤੇ ਹਨ। ਭਾਰਤ ਨੂੰ ਹੁਣ ਤੱਕ ਗੋਲਫ, ਬੈਡਮਿੰਟਨ ਅਤੇ ਮੁੱਕੇਬਾਜ਼ੀ ਵਿੱਚ ਸਿਰਫ਼ 1-1 ਤਗ਼ਮਾ ਮਿਲਿਆ ਹੈ।

Spread the love