ਕਪੂਰਥਲਾ : ਸੁਲਤਾਨਪੁਰ ਲੋਧੀ ਪੁਲੀਸ ਅਤੇ ਨਿਹੰਗ ਸਿੱਖਾਂ ਦੇ ਇੱਕ ਸਮੂਹ ਦਰਮਿਆਨ ਗੋਲੀਬਾਰੀ ਦੌਰਾਨ ਇੱਕ ਪੁਲੀਸ ਕਾਂਸਟੇਬਲ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ । ਪੰਜਾਬ ਦੇ ਕਪੂਰਥਲਾ ਜ਼ਿਲੇ ਦੇ ਸੁਲਤਾਨਪੁਰ ਲੋਧੀ ‘ਚ ਗੁਰਦੁਆਰਾ ਸਾਹਿਬ ‘ਤੇ ਕੰਟਰੋਲ ਨੂੰ ਲੈ ਕੇ ਨਿਹੰਗਾਂ ਦੇ ਦੋ ਧੜਿਆਂ ਵਿਚਾਲੇ ਚੱਲ ਰਹੇ ਤਣਾਅ ਕਾਰਨ ਗੋਲੀਬਾਰੀ ਹੋਈ। ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਕਬਜ਼ਾ ਕਰ ਲਿਆ ਸੀ, ਜਿੱਥੇ ਉਸ ਦੇ 2 ਸਾਥੀ ਨਿਰਵੈਰ ਸਿੰਘ ਅਤੇ ਜਗਜੀਤ ਸਿੰਘ ਬੈਠੇ ਸਨ।

21 ਨਵੰਬਰ 2023 ਨੂੰ ਬਾਬਾ ਬੁੱਢਾ ਦਲ ਦੇ ਦੂਜੇ ਟੁੱਟੇ ਹੋਏ ਧੜੇ ਦੇ ਮੁਖੀ ਬਾਬਾ ਮਾਨ ਸਿੰਘ ਵੱਲੋ 15-20 ਹੋਰ ਸਾਥੀਆਂ ਸਮੇਤ ਗੁਰਦੁਆਰੇ ਵਿੱਚ ਜ਼ਬਰਦਸਤੀ ਦਾਖਲ ਹੋ ਗਏ।

ਗੁਰਦੁਆਰੇ ਅੰਦਰ ਦਾਖਲ ਹੋ ਕੇ ਬਾਬਾ ਮਾਨ ਸਿੰਘ ਦੀ ਅਗਵਾਈ ਵਾਲੇ ਜਥੇ ਨੇ ਨਿਰਵੈਰ ਸਿੰਘ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਜਦੋਂਕਿ ਜਗਜੀਤ ਸਿੰਘ ’ਤੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਕੋਲੋਂ ਅਸਲਾ, ਮੋਬਾਈਲ ਫੋਨ ਅਤੇ ਪੈਸੇ ਖੋਹ ਲਏ, ਜਿਸ ਤੋਂ ਬਾਅਦ ਗਰੁੱਪ ਨੇ ਗੁਰਦੁਆਰਾ ਸਾਹਿਬ ਅਤੇ ਹੋਰ ਥਾਵਾਂ ’ਤੇ ਕਬਜ਼ਾ ਕਰ ਲਿਆ।

ਸੁਲਤਾਨਪੁਰ ਲੋਧੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਾਬਾ ਮਾਨ ਸਿੰਘ ਦੇ ਧੜੇ ਨਾਲ ਜੁੜੇ 10 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ, ਜਿਸ ਤੋਂ ਬਾਅਦ ਗੋਲੀਬਾਰੀ ਦੀ ਘਟਨਾ ਵਾਪਰੀ। ਇਲਾਕੇ ‘ਚ,ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।

Spread the love