ਸਭ ਤੋਂ ਜ਼ਿਆਦਾ ਕੈਨੇਡਾ ’ਚ

ਨਵੀਂ ਦਿੱਲੀ,: 2018 ਤੋਂ ਹੁਣ ਤੱਕ 403 ਭਾਰਤੀ ਵਿਦਿਆਰਥੀਆਂ ਦੀ ਵਿਦੇਸ਼ਾਂ ਵਿਚ ਮੌਤ ਹੋਈ ਹੈ ਜਿਸ ਵਿਚ ਸਭ ਤੋਂ ਵੱਧ ਮੌਤਾਂ ਕੈਨੇਡਾ ਵਿਚ ਹੋਈਆਂ ਹਨ। ਇਹ ਜਾਣਕਾਰੀ ਕੇਂਦਰ ਸਰਕਾਰ ਨੇ ਰਾਜ ਸਭਾ ਵਿਚ ਦਿੱਤੀ ਹੈ। ਕੇਂਦਰੀ ਮੰਤਰੀ ਵੀ ਮੁਰਾਲੀਧਰਨ ਨੇ ਦੱਸਿਆ ਕਿ ਭਾਰਤੀ ਵਿਦਿਆਰਥੀਆਂ ਦੀ ਮੌਤ ਦੇ ਕਾਰਨ ਕੁਦਰਤੀ ਮੌਤਾਂ ਤੇ ਹਾਦਸੇ ਵੀ ਹਨ।
ਮੰਤਰਾਲੇ ਮੁਤਾਬਕ ਕੈਨੇਡਾ ਵਿਚ 2018 ਤੋਂ 91 ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਹੋਈਆਂ ਹਨ। ਯੂ ਕੇ ਵਿਚ 48, ਰੂਸ ਵਿਚ 40, ਅਮਰੀਕਾ ਵਿਚ 36, ਆਸਟਰੇਲੀਆ ਵਿਚ 35, ਯੂਕਰੇਨ ਵਿਚ 21, ਜਰਮਨੀ ਵਿਚ 20, ਸਾਈਪ੍ਰਸ ਵਿਚ 14 ਅਤੇ ਇਟਲੀ ਤੇ ਫਿਲੀਪਾਈਨਜ਼ ਵਿਚ 10-10 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ।

Spread the love