ਚੰਡੀਗੜ੍ਹ : ਕਾਂਗਰਸ ਪਾਰਟੀ ਲਾਈਨ ਤੋਂ ਵੱਖ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਐਲਾਨ ਕਰ ਦਿੱਤਾ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਮਕੀ ਤੋਂ ਬਾਅਦ ਨਵਜੋਤ ਸਿੱਧੂ ਨੇ ਇੱਕ ਹੋਰ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ‘ਤੇ ਪੋਸਟਰ ਵੀ ਜਾਰੀ ਕਰ ਦਿੱਤੇ ਹਨ।


ਨਵਜੋਤ ਸਿੱਧੂ ਹੁਣ ਚੌਥੀ ਰੈਲੀ ਮੋਗਾ ਵਿੱਚ ਕਰਨ ਜਾ ਰਹੇ ਹਨ। 21 ਜਨਵਰੀ ਨੂੰ ਮੋਗਾ ਦੇ ਨਿਹਾਲ ਸਿੰਘਵਾਲਾ ‘ਚ ਪ੍ਰਾਈਮ ਫਾਰਮ ਬੁੱਘੀਪੁਰਾ ਬਾਈਪਾਸ ਨੇੜੇ ਸਵੇਰੇ 11 ਵਜੇ ਲੋਕ ਮਿਲਣੀ ਕਰਨ ਜਾ ਰਹੀ ਹਨ। ਇਸ ਤੋਂ ਪਹਿਲਾਂ ਸਿੱਧੂ ਨੇ ਹੁਸ਼ਿਆਰਪੁਰ ਵਿੱਚ ਰੈਲੀ ਕੀਤੀ ਸੀ। ਉਦੋਂ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਲੀਡਰਸ਼ਿਪ ਦੀ ਮੀਟਿੰਗ ਸੱਦੀ ਸੀ। ਪਰ ਸਿੱਧੂ ਬੈਠਕ ਦੀ ਥਾਂ ਰੈਲੀ ਕਰਨ ਚਲੇ ਗਏ ਸਨ।

ਨਵਜੋਤ ਸਿੱਧੂ ਦੀ ਇਹ ਰੈਲੀ ਵੀ ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ ਦੇ ਬੈਨਰ ਹੇਠ ਹੋਣ ਜਾ ਰਹੀ ਹੈ। ਰੈਲੀ ਲਈ ਜਾਰੀ ਕੀਤੇ ਗਏ ਪੋਸਟਰ ਵਿੱਚ ਪਾਰਟੀ ਹਾਈਕਮਾਂਡ ਦੀਆਂ ਤਸਵੀਰਾਂ ਤੋਂ ਇਲਾਵਾ ਪਾਰਟੀ ਇੰਚਾਰਜ ਦੇਵੇਂਦਰ ਯਾਦਵ, ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਤਸਵੀਰਾਂ ਨੂੰ ਵੀ ਥਾਂ ਦਿੱਤੀ ਗਈ ਹੈ। ਸਿੱਧੂ ਦੇ ਪੋਸਟਰ ‘ਚ ਰਾਜਾ ਵੜਿੰਗ ਤਾਂ ਮੌਜੂਦ ਹਨ ਰੈਲੀ ਵਿੱਚ ਨਹੀਂ ਪਹੁੰਚ ਰਹੇ।


ਹਾਲਾਂਕਿ ਨਵਜੋਤ ਸਿੱਧੂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਨ ਕਿ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰ ਰਹੇ ਹਨ। ਉਹ ਹਰ ਉਸ ਥਾਂ ‘ਤੇ ਜਾਣਗੇ ਜਿੱਥੇ ਪਾਰਟੀ ਵਰਕਰ ਪ੍ਰੋਗਰਾਮ ਕਰਨਗੇ। ਭਾਵੇਂ ਉੱਥੇ ਸਿਰਫ਼ 100 ਲੋਕ ਹੀ ਇਕੱਠੇ ਹੋਣ।

Spread the love