ਗੁਰਦਾਸਪੁਰ, 17 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਗੁਰਦਾਸਪੁਰ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਉਤੇ ਤੇਜ਼ਾਬ ਸੁੱਟਿਆ ਗਿਆ ਹੈ। ਤੇਜ਼ਾਬ ਉਸ ਸਮੇਂ ਪਾਇਆ ਗਿਆ, ਜਦੋਂ ਉਹ ਵਿਦਿਆਰਥੀਆਂ ਨੂੰ ਪੜ੍ਹਾ ਰਹੀ ਸੀ। 2 ਬੱਚਿਆਂ ਉਤੇ ਵੀ ਤੇਜ਼ਾਬ ਪੈਣ ਦੀ ਖਬਰ ਹੈ। ਤੇਜ਼ਾਬ ਨਾਲ ਅਧਿਆਪਕਾ ਪੂਰੀ ਤਰ੍ਹਾਂ ਝੁਲਸ ਗਈ। ਮੁਲਜ਼ਮ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਪੀੜਤ ਅਧਿਆਪਕਾ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਮਹਿਮਦਪੁਰ ਵਿੱਚ ਅਧਿਆਪਕਾ ਲਖਵਿੰਦਰ ਕੌਰ ਕਲਾਸ ਵਿੱਚ ਬੱਚਿਆਂ ਨੂੰ ਪੜ੍ਹਾ ਰਹੀ ਸੀ। ਕਰੀਬ 10 ਵਜੇ ਅਧਿਆਪਕ ਲਖਵਿੰਦਰ ਕੌਰ ਦਾ ਭਾਣਜਾ ਆਇਆ, ਜਿਸ ਦੇ ਹੱਥ ਵਿੱਚ ਤੇਜ਼ਾਬ ਵਾਲੀ ਸ਼ੀਸ਼ੀ ਫੜ੍ਰੀ ਹੋਈ ਸੀ। ਕਲਾਸ ਵਿੱਚ ਵੜ੍ਹਦਿਆਂ ਹੀ ਉਸ ਨੇ ਲਖਵਿੰਦਰ ਕੌਰ ਉਤੇ ਤੇਜ਼ਾਬ ਪਾ ਦਿੱਤਾ। ਇਸ ਨਾਲ ਲਖਵਿੰਦਰ ਕੌਰ ਬੁਰੀ ਤਰ੍ਹਾਂ ਝੁਲਸੀ ਗਈ। ਇਸ ਦੌਰਾਨ 2 ਬੱਚਿਆਂ ਉਤੇ ਵੀ ਤੇਜਾਬ ਪੈ ਗਿਆ। ਇਸ ਤੋਂ ਤੁਰੰਤ ਬਾਅਦ ਤਿੰਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ। ਬਟਾਲਾ ਦੇ ਡੀਐਸਪੀ ਹਰੀਸ਼ ਬਹਲ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਉਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁਲਜ਼ਮ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Spread the love