ਚੰਡੀਗੜ੍ਹ, 30 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਕਾਂਗਰਸ ਛੱਡ ਕੇ ਭਾਜਪਾ ਵਿੱਚ ਗਏ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵੱਲੋਂ ਅਹੁਦੇਦਾਰ ਲਗਾਏ ਜਾਣ ਦਾ ਤਰੀਕੇ ਦੀ ਮੁੜ ਯਾਦ ਆਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਵਿੱਚ ਸਿਰਫ ਉਪਰੋਂ ਹੀ ਫੈਸਲਾ ਆਉਂਦਾ ਹੈ, ਜਦੋਂ ਕਿ ਕਾਂਗਰਸ ਵਿੱਚ ਸਲਾਹ ਲਈ ਜਾਂਦੀ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਦਿੱਤੀ ਗਈ ਇੰਟਰਵਿਊ ਵਿੱਚ ਭਾਜਪਾ ਪੰਜਾਬ ਦੇ ਨਵੇਂ ਲਗਾਏ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਵਿਰੋਧ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਕਿ ਰਾਜਨੀਤਿਕ ਸਮਰਥਾਂ ਦੇ ਮਾਮਲੇ ਵਿੱਚ ਪੰਜਾਬ ਭਾਜਪਾ ਦੀ ਅਗਵਾਈ ਕਰਨ ਲਈ ਸਹੀ ਵਿਕਲਪ ਨਹੀਂ ਚੁਣਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਵਲ ਢਿੱਲੋਂ ਨੂੰ ਪ੍ਰਧਾਨ ਬਣਾਉਣ ਲਈ ਉਨ੍ਹਾਂ ਨੂੰ ਪੁੱਛਿਆ ਤੱਕ ਨਹੀਂ। ਉਨ੍ਹਾਂ ਕਿਹਾ ਕਿ ਕੇਵਲ ਢਿੱਲੋਂ ਮੇਰਾ ਪੁਰਾਣਾ ਮਿੱਤਰ ਹੈ, ਪ੍ਰੰਤੂ ਦੋਸਤੀ ਹੋਣਾ ਆਪਣੀ ਥਾਂ ਹੈ ਅਤੇ ਰਾਜਨੀਤਿਕ ਸਮਰਥਾਂ ਆਪਣੀ ਥਾਂ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਨੂੰ ਹਟਾਉਣ ਦੀ ਜ਼ਰੂਰਤ ਨਹੀਂ ਸੀ। ਦੋਵੇਂ ਚੰਗੇ ਢੰਗ ਨਾਲ ਕੰਮ ਕਰ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਵਿੱਚ ਫੈਸਲਾ ਉੱਪਰ ਤੋਂ ਆਉਂਦਾ ਹੈ ਅਤੇ ਕਾਂਗਰਸ ਵਿੱਚ ਸਲਾਹ ਲਈ ਜਾਂਦੀ ਸੀ।

Spread the love