ਚੰਡੀਗੜ੍ਹ, 18 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਥਿਤ ਵੀਡੀਓ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਥਿਤ ਵੀਡੀਓ ਨੂੰ ਜੋ ਸਿਆਸੀ ਲੋਕ ਧਰਮ ਦੇ ਠੇਕੇਦਾਰ ਬਣੇ ਹੋਏ ਹਨ, ਉਨ੍ਹਾਂ ਨੇ ਮੇਰੇ ਵਰਗਾ ਇਕ ਚੇਹਰਾ ਮੋਹਰਾ ਵਿਅਕਤੀ ਬਣਾ ਕੇ ਵੀਡੀਓ ਬਣਾਈ ਹੈ। ਹੁਣ ਉਹ ਮੈਨੂੰ ਪੰਥ ਦਾ ਦੋਖੀ ਕਰਾਰ ਦੇ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਵੀਡੀਓ ਦੀ ਜੋ ਜਾਂਚ ਸਾਹਮਣੇ ਆਈ ਹੈ ਉਹ ਮੇਰੇ ਨਾਲ ਮੇਲ ਹੀ ਨਹੀਂ ਖਾਂਦੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਰਿਪੋਰਟ ਪੰਜਾਬ ਤੋਂ ਬਾਹਰਲੀਆਂ ਦੋ ਲੈਬਾਂ ਤੋਂ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਡੀਜੀਪੀ ਨੂੰ ਕਿਹਾ ਹੈ ਕਿ ਜਿਸ ਵਿਅਕਤੀ ਨੇ ਅਜਿਹੀ ਕਰਤੂਤ ਕਰਵਾਈ ਹੈ, ਉਨ੍ਹਾਂ ਨੂੰ ਫੜ੍ਹ ਕੇ ਸੰਗਤ ਸਾਹਮਣੇ ਕਰੋ। ਅੱਗੇ ਦਾ ਫੈਸਲਾ ਸੰਗਤ ਲਵੇਗੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਕੋਝੀਆਂ ਗੱਲਾਂ ਵਿੱਚ ਨਾ ਆਉਣ, ਉਹ ਸੱਤਾ ਹਾਸਲ ਕਰਨ ਲਈ ਅਜਿਹੀਆਂ ਚਾਲਾਂ ਚਲ ਰਹੇ ਹਨ।

Spread the love