ਚੰਡੀਗੜ੍ਹ, 21 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅਮਰੀਕਾ ਅਤੇ ਇਰਾਨ ਦੇ ਚਲਦਿਆਂ ਤੇਲ ਸੰਕਟ ਦਾ ਖਤਰਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਸੂਬੇ ਵਿੱਚ ਆਉਣ ਵਾਲੇ ਸਮੇਂ ਤੇਲ ਸੰਕਟ ਸਬੰਧੀ ਜਾਣਕਾਰੀ ਦਿੱਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਸਰਕਾਰੀ ਤੇਲ ਕੰਪਨੀਆਂ ਦੇ ਪੈਟਰੋਲ ਪੰਪਾਂ ‘ਤੇ ਤੇਲ ਖ਼ਤਮ ਹੋਣ (Dry-out) ਦੀ ਗੰਭੀਰ ਸਮੱਸਿਆ ਬਣੀ ਹੋਈ ਹੈ। ਇਸ ਵਿੱਚ ਸਭ ਤੋਂ ਮਾੜੀ ਹਾਲਤ HPCL (ਹਿੰਦੁਸਤਾਨ ਪੈਟਰੋਲੀਅਮ) ਅਤੇ ਉਸ ਤੋਂ ਬਾਅਦ BPCL (ਭਾਰਤ ਪੈਟਰੋਲੀਅਮ) ਦੇ ਪੈਟਰੋਲ ਪੰਪਾਂ ਦੀ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪੈਸੇ ਦੇਣ ਦੇ ਬਾਵਜੂਦ ਸਪਲਾਈ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਦੇ ਯੁੱਧ ਸੰਕਟ (West Asia war crisis) ਤੋਂ ਬਾਅਦ ਕੰਪਨੀਆਂ ਵੱਲੋਂ “ਕੈਸ਼ ਐਂਡ ਕੈਰੀ” (ਨਕਦ ਭੁਗਤਾਨ) ਦਾ ਮਾਡਲ ਲਾਗੂ ਕੀਤਾ ਗਿਆ ਹੈ। ਡੀਲਰਾਂ ਵੱਲੋਂ ਆਪਣੇ ਖਾਤਿਆਂ ਵਿੱਚ ਪਹਿਲਾਂ ਹੀ ਪੂਰੇ ਐਡਵਾਂਸ ਪੈਸੇ ਜਮ੍ਹਾਂ ਕਰਵਾਉਣ ਦੇ ਬਾਵਜੂਦ, ਕੰਪਨੀਆਂ ਵੱਲੋਂ ਤੇਲ ਦੀ ਸਪਲਾਈ ਵਿੱਚ ਲਗਾਤਾਰ ਦੇਰੀ ਅਤੇ ਰੁਕਾਵਟਾਂ ਆ ਰਹੀਆਂ ਹਨ। IOCL (ਇੰਡੀਅਨ ਆਇਲ) ਕਿਸੇ ਤਰ੍ਹਾਂ ਸਥਿਤੀ ਨੂੰ ਬਿਹਤਰ ਤਰੀਕੇ ਨਾਲ ਸੰਭਾਲ ਰਹੀ ਹੈ ਅਤੇ ਉੱਥੇ ਤੇਲ ਖ਼ਤਮ ਹੋਣ ਦੀਆਂ ਘਟਨਾਵਾਂ ਘੱਟ ਹਨ। ਪਰ HPCL ਅਤੇ BPCL ਦੇ ਡੀਲਰ ਲਗਾਤਾਰ ਮਾਨਸਿਕ ਅਤੇ ਕੰਮਕਾਜੀ ਤਣਾਅ ਵਿੱਚ ਹਨ। ਖਾਸ ਕਰਕੇ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ HPCL ਦੇ ਪੰਪਾਂ ‘ਤੇ ਲੰਬੇ ਸਮੇਂ ਤੱਕ ਤੇਲ ਪੂਰੀ ਤਰ੍ਹਾਂ ਖ਼ਤਮ ਰਹਿਣ ਦੀਆਂ ਰਿਪੋਰਟਾਂ ਹਨ। ਮਹਿੰਗਾ (Premium) ਤੇਲ ਲੈਣ ਲਈ ਮਜਬੂਰ ਕਰਨਾ: ਡੀਲਰਾਂ ‘ਤੇ ਇਹ ਦਬਾਅ ਵੀ ਪਾਇਆ ਜਾ ਰਿਹਾ ਹੈ ਕਿ ਉਹ ਸਧਾਰਨ ਪੈਟਰੋਲ/ਡੀਜ਼ਲ ਦੀ ਸਪਲਾਈ ਲੈਣ ਤੋਂ ਪਹਿਲਾਂ ਪ੍ਰੀਮੀਅਮ-ਗ੍ਰੇਡ (ਮਹਿੰਗਾ ਤੇਲ, ਜੋ ਕਿ ਸਧਾਰਨ ਤੇਲ ਨਾਲੋਂ ਕਰੀਬ 10 ਰੁਪਏ ਪ੍ਰਤੀ ਲੀਟਰ ਮਹਿੰਗਾ ਹੁੰਦਾ ਹੈ, ਜਿਵੇਂ HPCL ਦਾ “POWER” ਪੈਟਰੋਲ) ਖਰੀਦਣ। IOCL ਅਤੇ BPCL ਵੱਲੋਂ ਵੀ ਡੀਲਰਾਂ ਨੂੰ ਇਹ ਮਹਿੰਗੇ ਉਤਪਾਦ ਨਾਲੋ-ਨਾਲ ਚੁੱਕਣ ਲਈ ਕਿਹਾ ਜਾ ਰਿਹਾ ਹੈ, ਜਿਸ ਨਾਲ ਡੀਲਰਾਂ ‘ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ।  ਫਰਵਰੀ 2026 ਤੋਂ ਪਹਿਲਾਂ ਇਹ ਨਿਯਮ ਸੀ ਕਿ ਤੇਲ ਦੇ ਡਿਪੂ ਛੁੱਟੀਆਂ ਅਤੇ ਐਤਵਾਰ ਵਾਲੇ ਦਿਨ ਵੀ ਖੁੱਲ੍ਹਦੇ ਸਨ ਤਾਂ ਜੋ ਪੈਂਡਿੰਗ ਆਰਡਰਾਂ ਨੂੰ ਪੂਰਾ ਕਰਕੇ ਸਪਲਾਈ ਲਾਈਨ ਨੂੰ ਚਾਲੂ ਰੱਖਿਆ ਜਾ ਸਕੇ।

Spread the love