ਨਵੀਂ ਦਿੱਲੀ, 5 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਚੀਨ ਦੀ ਇਕ ਪਟਾਖਾ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ 21 ਲੋਕਾਂ ਦੀ ਮੌਤ ਹੋ ਗਈ ਅਤੇ 61 ਦੇ ਜ਼ਖਮੀ ਹੋ ਗਏ। ਚੀਨ ਦੀ ਸਰਕਾਰੀ ਏਜੰਸੀ ਮੁਤਾਬਕ ਇਹ ਧਮਾਕਾ ਗੁਆਂਡੂ ਟਾਊਨਸ਼ਿਪ ਵਿੱਚ ਸਥਿਤ ਨਿਯੁਯਾਂਗ ਹੁਆਸੇਂਗ ਆਤਿਸ਼ਬਾਜੀ ਬਣਾਉਣ ਅਤੇ ਪ੍ਰਦਰਸ਼ਨ ਕੰਪਨੀ ਨਾਮ ਦੀ ਆਤਿਸ਼ਬਾਜੀ ਕਾਰਖਾਨੇ ਵਿੱਚ ਹੋਇਆ। ਘਟਨਾ ਸਥਾਨ ਉਤੇ ਬਚਾਅ ਕਾਰਜ ਜਾਰੀ ਹਨ। ਇਸ ਹਾਦਸੇ ਵਿੱਚ 21 ਲੋਕਾਂ ਦੀ ਮੌਤ ਹੋ ਗਈ ਅਤੇ 61 ਹੋਰ ਜ਼ਖਮੀ ਹੋ ਗਏ ਹਨ, ਜਿੰਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। 500 ਤੋਂ ਜ਼ਿਆਦਾ ਬਚਾਅ ਕਰਮੀ ਤੈਨਾਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੋ ਬਾਰੂਦ ਗੋਦਾਮਾਂ ਵਿੱਚ ਉਚ ਜੋਖਿਮ ਦਾ ਹਵਾਲਾ ਦਿੰਦੇ ਹੋਏ ਖਤਰਨਾਕ ਖੇਤਰਾਂ ਵਿਚ ਰਹਿ ਰਹੇ ਲੋਕਾਂ ਨੂ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਹੈ।

Spread the love