ਨਵੀਂ ਦਿੱਲੀ, 29 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ ;  

8ਵੇਂ ਪੇਅ ਕਮਿਸ਼ਨ ਅਤੇ ਜੇ ਸੀ ਐਮ ਵਿੱਚ ਅੱਜ ਦਿੱਲੀ ਵਿਖੇ ਪਹਿਲੀ ਮੀਟਿੰਗ ਹੋਈ। ਇਹ ਮੀਟਿੰਗ ਕਰੀਬ ਅੱਠ ਘੰਟੇ ਤੱਕ ਚਲੀ। ਮੀਟੰਗ ਵਿੱਚ ਪੇਅ ਕਮਿਸਨ ਦੀ ਚੇਅਰਮੈਨ ਰੰਜਨਾ ਪ੍ਰਕਾਸ਼ ਦੇਸਾਈ ਵੀ ਮੌਜੂਦ ਰਹੀ। ਮੀਟਿੰਗ ਵਿੱਚ ਸੈਲੀ, ਫਿਟਮੈਂਟ ਫੈਕਟਰਜ਼, ਬੇਸਿਕ ਪੇਅ ਆਦਿ ਵਿਸ਼ਿਆਂ  ਉਤੇ ਗੰਭੀਰ ਚਰਚਾ ਹੋਈ ਹੈ। ਜ਼ਿਕਰਯੋਗ ਹੈ ਕਿ 28 ਤੋਂ 30 ਅਪ੍ਰੈਲ ਵਿੱਚ 8ਵੇਂ ਪੇਅ ਕਮਿਸ਼ਨ ਦੀ ਮੀਟਿੰਗ ਚਲ ਰਹੀ ਹੈ। ਇਸ ਵਿੱਚ ਅਲੱਗ ਅਲੱਗ ਸਟੇਕਹੋਲਡਰਜ਼ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਮੀਡੀਆ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਫਿਟਮੇਂਟ ਫੈਕਟਰਜ਼ 3.83, ਮਿਨੀਅਮ ਬੇਸਿਕ ਪੇਅ 69000 ਰੁਪਏ ਅਤੇ ਓਲਡ ਪੈਲਸ਼ਨ ਸਕੀਮ ਨੂੰ ਫਿਰ ਤੋਂ ਸ਼ੁਰੂ ਕੀਤਾ ਜਾਵੇ।

Spread the love