ਰੋਪੜ, 15 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਇਫਟੂ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਰਮੇਸ਼ ਨੂਰਪੁਰ, ਚੈਅਰਮੈਨ ਬਲਵਿੰਦਰ ਸਿੰਘ ਸਿਮਰੂ ਦੀ ਪ੍ਰਧਾਨਗੀ ਹੇਠ। ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਤੇ ਮਜ਼ਦੂਰਾਂ ਦੀਆਂ ਕਿਰਤ ਵਿਭਾਗ ਵੱਲ ਲੰਟਕ ਰਹੀਆਂ ਮੰਗਾ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਕੱਤਰ ਮਲਾਗਰ ਖਮਾਣੋ ਨੇ ਦੱਸਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਤੋਂ ਮੰਗ ਪੱਤਰ ਰਾਹੀ ਮੰਗ ਕੀਤੀ ਗਈ ਕਿ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਦੇ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਸਬੰਧੀ ਬਲਾਕ ਪੱਧਰੀ ਲੇਬਰ ਸੁਵਿਧਾ ਕੈਂਪ ਲਾਉਣ, ਮਜ਼ਦੂਰਾਂ ਦੇ ਲੰਮੇ ਸਮੇਂ ਤੋਂ ਲੰਟਕ ਰਹੇ ਪੈਨਸ਼ਨ , ਵਜ਼ੀਫੇ ਮੈਡੀਕਲ ਕਲੇਮ, ਮਿਸਤਰੀਆਂ ਨੂੰ ਉਸਾਰੀ ਨਾਲ ਸੰਬੰਧਿਤ ਮਸ਼ੀਨਰੀ ਖਰੀਦਣ ਲਈ ਸਸਤੇ ਕਰਜੇ, ਹਾਦਸਾ ਗ੍ਰਸਤ ਮਜ਼ਦੂਰਾਂ ਨੂੰ 10 ਲੱਖ ਦੀ ਐਕਸ ਗਰੇਸ਼ੀਆ ਗਰਾਂਟ ਜਾਰੀ ਕਰਨ, ਅਧੂਰੇ ਪਏ ਲੇਬਰ ਚੌਂਕਾਂ ਨੂੰ ਮੁਕੰਮਲ ਕਰਨ, ਲੇਬਰ ਚੌਕਾਂ ਵਿੱਚ ਪੀਣ ਵਾਲੇ ਪਾਣੀ ,ਬਿਜਲੀ ,ਪਖਾਨਿਆਂ ਦਾ ਪ੍ਰਬੰਧ ਕਰਨਾ, ਔਰਤ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰਨ, ਲੇਬਰ ਵੈਲਫੇਅਰ ਬੋਰਡ ਦੀਆਂ ਮਜ਼ਦੂਰ ਭਲਾਈ ਸਕੀਮਾਂ ਸਬੰਧੀ ਲੇਬਰ ਚੌਂਕਾਂ ਵਿੱਚ ਸੈਇਨ ਬੋਰਡ ਲਾਉਣ, ਲੇਬਰ ਦੀ ਆਨਲਾਈਨ ਸਾਈਡ ਲਗਾਤਾਰ ਚਲਦੀ ਰੱਖਣ, ਕਿਰਤ ਵਿਭਾਗ ਵਿੱਚ ਫੈਲੇ ਭਰਿਸ਼ਟਾਚਾਰ ਨੂੰ ਨੱਥ ਪਾਉਣ ਆਦਿ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ । ਇਹ ਮੰਗ ਪੱਤਰ ਅੰਮ੍ਰਿਤ ਕੁਮਾਰ ਡਿਪਟੀ ਸੀਓ ਨੇ ਹਾਸਲ ਕੀਤਾ। ਇਸ ਮੌਕੇ ਤਰਸੇਮ ਜੱਟਪੁਰਾ, ਸੁਭਾਸ਼ ਕੁਮਾਰ ਟੱਪਰੀਆਂ ,ਗੁਰਮੇਲ ਸਿੰਘ ,ਸਤਵਿੰਦਰ ਸਿੰਘ ਨੀਟਾ, ਜੀਵਨ ਸਿੰਘ ,ਜਸਵੰਤ ਸਿੰਘ ਬਹਿਰਾਮ ਪੁਰ, ਨਿਰਮਲ ਸਿੰਘ ਮੋਰਿੰਡਾ ਆਦੀ ਹਾਜਰ ਸਨ।

Spread the love