ਹੁਸ਼ਿਆਰਪੁਰ, 16 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਹੁਸ਼ਿਆਰਪੁਰ ਵਿੱਚ ਮੈਡੀਕਲ ਲਈ ਸਰਕਾਰੀ ਹਸਪਤਾਲ ਵਿੱਚ ਲਿਆਂਦੇ ਗਏ ਕੈਦੀ ਨੇ ਪੁਲਿਸ ਮੁਲਾਜ਼ਮ ਉਤੇ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਮੁਲਾਜ਼ਮ ਵੱਲੋਂ ਚਲਾਈ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਮੁਲਜ਼ਮ ਕੈਦੀ ਦੀ ਪਹਿਚਾਣ ਨਸੀਬ ਵਜੋਂ ਹੋਈ ਹੈ।

ਇਸ ਸਬੰਧੀ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਰੋਜ ਦੀ ਪ੍ਰਕਿਰਿਆ ਦੇ ਤਹਿਤ ਅੱਜ ਤਿੰਨ ਵਿਚਾਰਧੀਨ ਕੈਦੀਆਂ ਨੂੰ ਮੈਡੀਕਲ ਜਾਂਚ ਲਈ ਲਿਆਂਦਾ ਗਿਆ ਸੀ। ਉਨ੍ਹਾਂ ਦੀ ਸੁਰੱਖਿਆ ਲਈ 4 ਪੁਲਿਸ ਮੁਲਾਜ਼ਮ ਤੈਨਾਤ ਸਨ। ਜਾਂਚ ਦੇ ਬਾਅਦ ਜਦੋਂ ਕਾਂਸਟੇਬਲ ਜਸਦੀਪ ਸਿੰਘ ਮੁਲਜ਼ਮ ਨਸੀਬ ਸਿੰਘ ਨੂੰ ਈ ਰਿਕਸ਼ਾ ਰਾਹੀਂ ਐਬੂਲੈਂਸ ਵੱਲ ਲੈ ਕੇ ਜਾ ਰਹੇ ਸਨ ਤਾਂ, ਇਸ ਦੌਰਾਨ ਮੁਲਜ਼ਮ ਨੇ ਭੱਜਣ ਦਾ ਯਤਨ ਕੀਤਾ। ਮੁਲਜ਼ਮ ਨੇ ਸੀਨੀਅਰ ਕਾਂਸਟੇਬਲ ਜਸਦੀਪ ਸਿੰਘ ਉਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਕਾਂਸਟੇਬਲ ਜਸਦੀਪ ਸਿੰਘ ਨੇ ਬਚਾਅ ਲਈ ਹੇਠਾਂ ਗੋਲੀ ਚਲਾਈ। ਇਸ ਦੌਰਾਨ ਦੋਵਾਂ ਵਿੱਚ ਹੱਥੋਂਪਾਈ ਹੋ ਗਈ। ਹੱਥੋਂਪਾਈ ਦੌਰਾਨ ਜ਼ਮੀਨ ਉਤੇ ਡਿੱਗ ਗਏ, ਮੁਲਜ਼ਮ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਬਚਾਅ ਲਈ ਗੋਲੀ ਚਲਾਈ। ਗੋਲੀ ਲੱਗਣ ਕਾਰਨ ਨਸੀਬ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ।

Spread the love