ਨਵੀਂ ਦਿੱਲੀ, 1 ਜੁਲਾਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਪੱਛਮੀ ਬੰਗਾਲ ਵਿਚ ਭਾਜਪਾ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਯੂਸੀਸੀ ਬਿੱਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਵਿਰੋਧ ਕਰਦੀਆਂ ਆ ਰਹੀਆਂ ਹਨ। ਇਨ੍ਹਾਂ ਚਰਚਾਵਾਂ ਵਿੱਚ ਆਰਐਸਐਸ ਆਗੂ ਇੰਦਰੇਸ਼ ਕੁਮਾਰ ਨੇ ਮੁਸਲਿਮ ਭਾਈਚਾਰੇ ਨੂੰ ਖਾਸ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਨੂੰ ਯੂਨੀਫਾਰਮ ਸਿਵਿਲ ਕੋਡ ਤੋਂ ਘਰਾਉਣ ਦੀ ਲੋੜ ਨਹੀਂ ਹੈ, ਸਗੋਂ ਉਨ੍ਹਾਂ ਨੂੰ ਇਸਦਾ ਸਵਾਗਤ ਕਰਨਾ ਚਾਹੀਦਾ। ਇੰਦਰੇਸ਼ ਕੁਮਾਰ ਨੇ ਕਿਹਾ, ਤੁਸੀਂ ਇਸ ਦੇਸ਼ ਦੇ ਕਿਰਾਏਦਾਰ ਨਹੀਂ, ਤੁਸੀਂ ਇਥੋਂ ਦੇ ਮੂਲ ਨਾਗਰਿਕ ਸੀ ਅਤੇ ਹੈ। ਤੁਹਾਡੀ ਪਹਿਚਾਣ ਭਾਰਤੀ ਵਜੋਂ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਰਾਜਨੀਤਿਕ ਪਾਰਟੀਆਂ ਨੇ ਹਮੇਸ਼ਾਂ ਮੁਸਲਮਾਨਾਂ ਨੂੰ ਮੁੱਖ ਧਾਰਾ ਤੋਂ ਅਲੱਗ ਰੱਖਿਆ, ਜਿਸ ਕਾਰਨ ਉਹ ਪਾਛੜ ਗਏ, ਪ੍ਰੰਤੂ ਹੁਣ ਉਨ੍ਹਾਂ ਕੋਲ ਮੁੱਖ ਧਾਰਾ ਨਾਲ ਜੁੜਨ ਦਾ ਮੌਕਾ ਹੈ। ਉਥੇ, ਬੰਗਾਲ ਭਾਜਪਾ ਨੇ ਸਾਫ ਕੀਤਾ ਹੈ ਕਿ ਯੂਸੀਸੀ ਬਿੱਲ ਆਦਿਵਾਸੀਆਂ ਉਤੇ ਲਾਗੂ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਪਹਿਚਾਣ ਵਿਵਿਧਤਾ, ਸਾਂਝਾ ਵਿਰਾਸਤ ਅਤੇ ਸਾਝੇ ਭਾਈਚਾਰੇ ਨਾਲ ਬਣੀ ਹੈ।













