ਅੰਬਾਲਾ, 1 ਜੁਲਾਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਬੋਰਵੈੱਲ ਵਿੱਚ ਡਿੱਗਿਆ 4 ਸਾਲਾ ਮਾਸੂਮ ਨਿਰਵੈਰ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ। ਬੀਤੇ ਦਿਨੀਂ ਅੰਬਾਲਾ ਦੇ ਪਿੰਡ ਧਨੌਰਾ ਵਿੱਚ ਇਕ 4 ਸਾਲਾ ਬੱਚਾ ਕਰੀਬ 250 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ, ਜਿਸ ਨੂੰ ਬਚਾਉਣ ਲਈ ਕਰੀਬ 21 ਘੱਟੇ ਰੈਸਕਿਊ ਆਪ੍ਰੇਸ਼ਨ ਚੱਲਿਆ। ਨਿਰਵੈਰ ਨੂੰ 21 ਘੰਟਿਆਂ ਤੋਂ ਬਾਅਦ ਬਾਹਰ ਕੱਢਿਆ ਗਿਆ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਬੀਤੇ ਦਿਨੀਂ 4 ਸਾਲਾ ਮਾਸੂਮ ਜਦੋਂ ਖੇਡਦਾ ਖੇਡਦਾ ਅਚਾਨਕ 250 ਫੁੱਟ ਡੂੰਘੇ ਬੋਰਵੈੱਲ ਚਲਿਆ ਗਿਆ ਤੇ ਉਸ ਵਿੱਚ ਡਿੱਗ ਗਿਆ। ਇਸ ਤੋਂ ਬਾਅਦ ਐਨਡੀਆਰਐਫ, ਫੌਜ ਦੀਆਂ ਟੀਮਾਂ ਮੌਕੇ ਉਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਬੱਚੇ ਨੂੰ ਬਚਾਉਣ ਲਈ ਦਿਨ ਰਾਤ ਜੱਦੋਜਹਿਦ ਕੀਤੀ ਗਈ, ਆਕਸੀਜਨ ਪਹੁੰਚਾਈ ਗਈ। ਪਰ ਸਾਰੀਆਂ ਕੋਸ਼ਿਸ਼ਾਂ ਕਿਸੇ ਕੰਮ ਨਾ ਆਈਆਂ।