ਚੰਡੀਗੜ੍ਹ, 03 ਦਸੰਬਰ

ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਪੰਜਾਬ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਇੰਚਾਰਜ ਹਰੀਸ਼ ਚੌਧਰੀ ਦੀ ਮੌਜ਼ੂਦਗੀ ‘ਚ ਪਾਰਟੀ ‘ਚ ਸਿੱਧੂ ਮੂਸੇਵਾਲਾ ਸ਼ਾਮਲ ਹੋਏ ਹਨ | ਸਿੱਧੂ ਮੂਸੇਵਾਲਾ ਦੀ ਚੰਗੀ ਯੂਥ ਫੋਲੋਵਿੰਗ ਹੈ।

ਸਿੱਧੂ ਮੂਸੇਵਾਲਾ ਨੇ ਪਹਿਲਾਂ ਵੀ ਰਾਜਨੀਤੀ ਵਿੱਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਦੀ ਮਾਨਸਾ ਤੋਂ ਕਾਂਗਰਸ ਲਈ ਚੋਣ ਲੜਨ ਦੀ ਸੰਭਾਵਨਾ ਹੈ। ਬਾਕੀ ਪੰਜਾਬ ‘ਚ ਕਾਂਗਰਸ ਨਾਲ ਚੋਣ ਪ੍ਰਚਾਰ ਕਰਨਗੇ ।

ਉਨ੍ਹਾਂ ਦੀ ਮਾਤਾ ਚਰਨ ਕੌਰ ਵੀ ਪਿੰਡ ਦੀ ਸਰਪੰਚ ਹੈ।ਮੂਸੇਵਾਲਾ ਦੀ ਪਹਿਲਾਂ ਵੀ ਕਾਂਗਰਸ ਨਾਲ ਨੇੜਤਾ ਰਹੀ ਹੈ। ਮੂਸੇਵਾਲਾ ਦੀ ਪੰਜਾਬ ਅਤੇ ਖਾਸ ਕਰਕੇ ਮਾਲਵਾ ਵਿੱਚ ਚੰਗੀ ਪਕੜ ਹੈ। ਹਾਲਾਂਕਿ, ਉਸ ਕੋਲ ਕੋਈ ਰਾਜਨੀਤਿਕ ਤਜਰਬਾ ਨਹੀਂ ਹੈ।

Spread the love