ਚੰਡੀਗੜ੍ਹ, 31 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਰਵਨੀਤ ਸਿੰਘ ਬਿੱਟੂ ਨੇ ਐਸ ਸੀ ਭਾਈਚਾਰੇ ਕੋਲੋ ਮੁਆਫੀ ਮੰਗੀ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ, ‘ਇੱਕ ਜਨਤਕ ਸੇਵਕ ਵਜੋਂ ਮੇਰਾ ਹਮੇਸ਼ਾ ਇਹ ਫਰਜ਼ ਰਿਹਾ ਹੈ ਕਿ ਹਰ ਵਰਗ ਦਾ ਸਨਮਾਨ ਕੀਤਾ ਜਾਵੇ। ਜੇਕਰ ਮੇਰੇ ਕਿਸੇ ਸ਼ਬਦ ਨਾਲ ਸਾਡੇ ਐਸ.ਸੀ. (SC) ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਮੈਂ ਖੁੱਲ੍ਹੇ ਦਿਲ ਨਾਲ, ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਮੁਆਫ਼ੀ ਮੰਗਦਾ ਹਾਂ। ਮੇਰੇ ਲਈ ਸਮਾਜਿਕ ਸਾਂਝ ਅਤੇ ਭਾਈਚਾਰਾ ਸਭ ਤੋਂ ਉੱਪਰ ਹੈ।‘

ਜ਼ਿਕਰਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਦੀ ਧੂਰੀ ਦੀ ਫੇਰੀ ਦੌਰਾਨ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਹੋਈ ਸੀ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਵੱਲੋਂ ਕੁਝ ਅਜਿਹੇ ਸ਼ਬਦ ਬੋਲੇ ਗਏ ਸਨ, ਜਿਸ ਨੂੰ ਲੈ ਕੇ ਐਸ ਸੀ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਤਲਬ ਕੀਤਾ ਗਿਆ ਸੀ।

Spread the love