ਅੰਡੇਡਕਰ ਨਗਰ, 4 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਅੰਬੇਡਕਰ ਨਗਰ ਵਿੱਚ ਇਕ ਕਾਰ ਨੇ ਲੋਕਾਂ ਨੂੰ ਦਰੜ ਦਿੱਤਾ, ਜਿਸ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ। ਜਲਾਲਪੁਰ-ਅਕਬਰਪੁਰ ਰੋਡ ਉਤੇ ਬੀਤੀ ਅੱਧੀ ਰਾਤ ਨੂੰ ਪਿੰਡ ਅਸ਼ਰਫਪੁਰ ਭੂਆ ਨੇੜੇ ਵਾਪਰਿਆ। ਏਐਸਪੀ (ਈਸਟ) ਤੇਜਵੀਰ ਸਿੰਘ ਨੇ ਦੱਸਿਆ ਕਿ ਦੋ ਮੋਟਰਸਾਈਕਲਾਂ ਦੀ ਟੱਕਰ ਹੋ ਗਈ, ਇਸ ਹਾਦਸੇ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਲੋਕ ਮਦਦ ਲਈ ਉਥੇ ਇਕੱਠੇ ਹੋ ਗਏ, ਇਸ ਦੌਰਾਨ ਇਕ ਤੇਜ਼ ਰਫਤਾਰ ਕਾਰ ਲੋਕ ਉਤੇ ਆ ਚੜ੍ਹੀ। ਜ਼ਖਮੀ ਹਾਲਤ ਵਿੱਚ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ 6 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 2 ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਅੰਬੇਡਕਰ ਨਗਰ ਵਿੱਚ ਅਤੇ ਬਾਅਦ ਵਿੱਚ ਉਚ ਕੇਂਦਰ ਭੇਜ ਦਿੱਤਾ ਗਿਆ, ਜਿੱਥੇ ਇਲਾਜ਼ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਕੁਲ 8 ਲੋਕਾਂ ਦੀ ਮੌਤ ਹੋ ਗਈ।

Spread the love