ਮੋਰਿੰਡਾ, 1 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੀ ਡਬਲਿਊ ਡੀ ਜਲ ਸਪਲਾਈ ਅਤੇ ਸੈਨੀਟੇਸ਼ਨ, ਭਵਨ ਤੇ ਮਾਰਗ ,ਸਿੰਚਾਈ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇਮਪਲਾਈਜ ਯੂਨੀਅਨ ਰਜਿ ਬਰਾਂਚ ਸ੍ਰੀ ਫਤਿਹਗੜ ਸਾਹਿਬ ਵੱਲੋਂ ਪ੍ਰਧਾਨ ਤਰਲੋਚਨ ਸਿੰਘ ਦੀ ਪ੍ਰਧਾਨਗੀ ਹੇਠ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਦੀਦਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਣੇ ਸਕੇਲ ਪੈਨਸ਼ਨ ਤੇ ਭੱਤੇ ਬਹਾਲੀ ਮੋਰਚੇ ਵੱਲੋਂ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲੰਟਕ ਰਹੀਆਂ ਬੁਨਿਆਦੀ ਮੰਗਾਂ ਸਬੰਧੀ ਮੋਹਾਲੀ ਵਿਖੇ ਸੂਬਾ ਪੱਧਰੀ ਰੈਲੀ ਕਰਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਣ ਲਈ ਰੋਸ ਮਾਰਚ ਕੀਤਾ ਜਾ ਰਿਹਾ ਸੀ, ਜਿਸ ਨੂੰ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਜਬਰੀ ਰੋਕ ਕੇ ਮੁਲਾਜ਼ਮਾਂ ਤੇ ਪਾਣੀ ਦੀਆਂ ਵਿਛਾੜਾਂ ,ਅੱਥਰੂ ਗੈਸ ਦੇ ਗੋਲੇ ਤੇ ਲਾਠੀ ਚਾਰਜ ਕਰਕੇ ਮੁਲਾਜ਼ਮਾਂ ਨੂੰ ਜ਼ਖਮੀ ਕੀਤਾ ਗਿਆ। ਜਿਸ ਦੀ ਯੂਨੀਅਨ ਵੱਲੋਂ ਜ਼ੋਰਦਾਰ ਨਿਖੇਦੀ ਕੀਤੀ ਗਈ। ਇਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਡੀ ਏ ਸਮੇਤ ਹੋਰ ਭੱਤੇਆ ਨੂੰ ਬੰਦ ਕਰਨੇ, ਕਾਰਪੋਰੇਟ ਪੱਖੀ ਨੀਤੀਆਂ ਨੂੰ ਜਬਰ ਦੇ ਸਹਾਰੇ ਲਾਗੂ ਕਰਨ ਰਹੀ ਹੈ। ਇਹਨਾਂ ਕਿਹਾ ਕਿ ਆਮ ਆਦਮੀ ਦੀ ਪਾਰਟੀ ਵੱਲੋਂ ਦਾਅਵੇ ਤੇ ਵਾਅਦੇ ਕੀਤੇ ਗਏ ਸਨ ਕਿ ਸਮੁੱਚੇ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦੇ ਬਕਾਏ, ਡੀਏ ਪੁਰਾਣੀ ਪੈਨਸ਼ਨ ਸਮੇਤ ਸਮੁੱਚੇ ਠੇਕਾ ਆਧਾਰਤ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇਗਾ। ਪਰੰਤੂ ਇਹ ਸਰਕਾਰ ਅਮਲ ਵਿੱਚ ਮੁਲਾਜ਼ਮ ਤੇ ਠੇਕਾ ਕਾਮਿਆ ਵਿਰੋਧੀ ਸਾਬਤ ਹੋ ਰਹੀ ਹੈ। ਇਹਨਾਂ ਕਿਹਾ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਵਾਂਗ ਸਰਕਾਰ ਦਾਵੇ ਕੁਝ ਹੋਰ ਕਰਦੀ ਹੈ ਪ੍ਰੰਤੂ ਹਕੀਕਤ ਹੋਰ ਹੁੰਦੀ ਹੈ , ਇਨ੍ਹਾਂ ਕਿਹਾ ਕਿ ਕਦੇ ਰੈਗੂਲਰ ਪੋਲਿਸੀ, ਕਦੇ ਮੈਡੀਕਲ ਪੋਲਸੀ ,ਕਦੇ ਸਿੱਖਿਆ ਇਨਕਲਾਬ ਦੇ ਨਾਅਰੇ ਲਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਇਹਨਾਂ ਦੱਸਿਆ ਕਿ ਅਸਲ ਵਿੱਚ ਕਾਰਪੋਰੇਟ ਚਾਹੁੰਦੇ ਹਨ ਕਿ ਨੌਜਵਾਨ ਸਰਕਾਰੀ ਨੌਕਰੀਆਂ ਲੈਣ ਦੀ ਬਜਾਏ ਪ੍ਰਾਈਵੇਟ ਨੌਕਰੀਆਂ ਨੂੰ ਪਹਿਲ ਦੇਣ, ਤਾਂ ਜੋ ਪ੍ਰਾਈਵੇਟ ਖੇਤਰ ਨੂੰ ਚੰਗੇ ਕੁਆਲੀਫਾਈਡ ਨੌਜਵਾਨ ਘੱਟ ਤਨਖਾਹਾਂ ਤੇ ਮਿਲ ਸਕਣ, ਇਸੇ ਨੀਤੀ ਕਾਰਨ ਸਰਕਾਰ ਬੰਦ ਭੱਤੇ ਤੇ ਤਨਖਾਹਾਂ ਜਾਮ ਕਰਨ ਦੀ ਨੀਤੀ ਅਪਣਾ ਰਹੀ ਹੈ, ਇਸ ਮੌਕੇ ਸਮੁੱਚੇ ਮੁਲਾਜ਼ਮਾਂ ਨੇ ਸੇਵਾ ਕੇਂਦਰ, ਠੇਕਾ ਕਾਮਿਆਂ, ਤੇ ਜਲ ਸਪਲਾਈ ਵਿਭਾਗ ਦੇ ਬੀਆਰਸੀ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੋਸ਼ਲ ਇੰਪਲਾਈਜ਼ ਜਲ ਸਪਲਾਈ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਕਾਲੇਵਾਲ, ਜਲ ਸਪਲਾਈ ਵਰਕਰਜ ਯੂਨੀਅਨ ਦੇ ਮੰਨਜਿੰਦਰ ਸਿੰਘ ਕਾਲੇਵਾਲ, ਹਰਜਿੰਦਰ ਸਿੰਘ ਖਮਾਣੋ, ਬਲਜੀਤ ਸਿੰਘ ਹਿੰਦੂਪੁਰ,ਜਸਵੀਰ ਸਿੰਘ ਧਿਆਨੰ ਮਾਜਰਾ,ਲਖਵੀਰ ਸਿੰਘ ਸੁੱਖਰਾਮ ,ਕਰਮ ਸਿੰਘ ਆਦਿ ਹਾਜ਼ਰ ਸਨ।

Spread the love