ਨਵੀਂ ਦਿੱਲੀ, 2 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਦੇਸ਼ ਭਰ ਵਿੱਚ ਲੱਖਾਂ ਮੋਬਾਇਲਾਂ ਉਤੇ ਅੱਜ ਅਚਾਨਕ ਅਲਰਟ ਵੱਜਣ ਲੱਗੇ। ਇਹ ਸਾਇਰਨ ਵੱਜਣਾ ਐਮਰਜੈਂਸੀ ਅਲਰਟ ਦੀ ਇਕ ਦੇਸ਼ ਵਿਆਪੀ ਟੈਸਟ ਦਾ ਹਿੱਸਾ ਸੀ। ਕੇਂਦਰ ਸਰਕਾਰ ਵੱਲੋਂ ਇਸ ਅਭਿਆਸ ਲਈ ‘ਸੈੱਲ ਬਰੌਡਕਾਸਟ’ ਚੇਤਾਵਨੀ ਸਿਸਟਦੀ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਆਫ਼ਤਾਂ ਦੌਰਾਨ ਤੁਰੰਤ ਜਾਣਕਾਰੀ ਲਈ ਤਿਆਰ ਕੀਤਾ ਗਿਆ ਹੈ। ਇਸ ਪਲੇਟਫਾਰਮ ਨੂੰ ‘ਸਚੇਤ’(SACHET)\B ਦਾ ਨਾਮ ਦਿੱਤਾ ਗਿਆ ਹੈ। ਇਹ ਸਿਸਟਮ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੰਚਾਰ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਵੱਲੋਂ ਲਾਂਚ ਕੀਤਾ ਗਿਆ।

ਇਸ ਅਲਰਟ ਸਾਇਰਨ ਦੌਰਾਨ ਲੋਕਾਂ ਨੂੰ “Extremely Severe Alert” ਮੋਬਾਇਲ ਉਤੇ ਸ਼ੋਅ ਹੋਇਆ। ਇਸ ਅਲਰਟ ਦੌਰਾਨ ਲਿਖਿਆ ਸੀ ਕਿ ਇਹ ਸਿਰਫ਼ ਇੱਕ ਟੈਸਟ ਹੈ। ਇਸ ਨਵੀਂ ਤਕਨੀਕ ਦੀ ਖਾਸ ਗੱਲ ਇਹ ਹੈ ਕਿ ਇਹ ਮੈਸੇਜ ਸਿੱਧਾ ਫੋਨ ਦੀ ਸਕਰੀਨ ‘ਤੇ ਦਿਖਾਈ ਦਿੰਦਾ ਹੈ, ਭਾਵੇਂ ਫੋਨ ਸਾਈਲੈਂਟ ਜਾਂ ‘ਡੂ ਨੋਟ ਡਿਸਟਰਬ’ ਮੋਡ ‘ਤੇ ਹੋਵੇ। ਇਸ ਸਿਸਟਮ ਦੀ ਵਰਤੋਂ ਭੂਚਾਲ, ਸੁਨਾਮੀ, ਬਿਜਲੀ ਡਿੱਗਣ ਵਰਗੀਆਂ ਕੁਦਰਤੀ ਆਫ਼ਤਾਂ ਅਤੇ ਗੈਸ ਲੀਕ ਵਰਗੀਆਂ ਮਨੁੱਖੀ ਗਲਤੀਆਂ ਕਾਰਨ ਹੋਣ ਵਾਲੀਆਂ ਐਮਰਜੈਂਸੀਜ਼ ਬਾਰੇ ਚੇਤਾਵਨੀ ਦੇਣ ਲਈ ਕੀਤੀ ਜਾਵੇਗੀ।

Spread the love