ਦੇਸ਼ ਵਿੱਚ ਹੁਣ ਕਰੋਨਾ ਦੇ ਮਾਮਲੇ ਘਟਦੇ ਨਜ਼ਰ ਆ ਰਹੇ ਹਨ। ਜਿਸ ਨਾਲ ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਮੱਠੀ ਪੈ ਰਹੀ ਹੈ। ਮੌਤਾਂ ਦੀ ਗਿਣਤੀ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ । ਦਸ ਦਈਏ ਕੀ ਇਸੇ ਸਮੇਂ 56,994 ਲੋਕ ਸਿਹਤਯਾਬ ਹੋ ਚੁੱਕੇ ਨੇ ਅਤੇ ਇਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ 20,335 ਐਕਟਿਵ ਕੇਸਾਂ ‘ਚ ਕਮੀ ਆਈ ਹੈ।

ਦੱਸ ਦਈਏ ਕਿ ਭਾਰਤ ਵਿੱਚ 102 ਦਿਨਾਂ ਬਾਅਦ ਕਰੋਨਾ ਦੇ ਨਵੇਂ ਮਾਮਲੇ 40 ਹਜ਼ਾਰ ਤੋਂ ਘੱਟ ਆਏ ਹਨ। ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਭਾਰਤ ਵਿੱਚ ਇਸ ਵੇਲੇ 5,52,659 ਐਕਟਿਵ ਕੇਸ ਹਨ, ਜਦੋਂ ਕਿ 2,93,66,601 ਲੋਕ ਸਿਹਤਯਾਬ ਹੋ ਚੁੱਕੇ ਹਨ। ਅਤੇ ਉੱਥੇ ਹੀ 3,97,637 ਲੋਕਾਂ ਦੀ ਮੌਤ ਹੋ ਚੁੱਕੀ ਹੈ।

Spread the love