ਪੰਥ ’ਚੋਂ ਛੇਕੇ ਗਏ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਹੱਕ ‘ਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵੱਡਾ ਬਿਆਨ ਦਿੱਤਾ। ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ ਜਦੋਂ ਸੁੱਚਾ ਸਿੰਘ ਲੰਗਾਹ ਵਾਰ ਵਾਰ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਮੁਆਫ਼ੀ ਮੰਗ ਰਿਹਾ ਹੈ ਤਾਂ ਉਸਨੂੰ ਮੁਆਫ਼ ਕਿਉਂ ਨਹੀਂ ਕੀਤਾ ਜਾ ਰਿਹਾ। ਢੱਡਰੀਆਂ ਵਾਲੇ ਨੇ ਇਸ ਪਿੱਛੇ ਸਾਰੀ ਸਿਆਸੀ ਖੇਡ ਦੱਸੀ ਹੈ ।

ਤੁਹਾਨੂੰ ਦੱਸ ਦਈਏ ਕਿ ਪਿਛਲੇ 70 ਦਿਨਾਂ ਤੋਂ ਨੰਗੇ ਪੈਰੀਂ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਸੁੱਚਾ ਸਿੰਘ ਲੰਗਾਹ ਆਪਣੀ ਭੁੱਲ ਬਖਸ਼ਾ ਰਿਹਾ ਪਰ ਉਸਨੂੰ ਮੁਆਫ਼ ਨਹੀਂ ਕੀਤਾ ਜਾ ਰਿਹਾ । ਜਿਸ ਨੂੰ ਲੈ ਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ ਹੁਣ ਤੱਕ ਮਰਿਆਦਾ ਰਹੀ ਹੈ ਕਿ ਚਾਹੇ ਜਿਸਨੇ ਕਿਹੜਾ ਵੀ ਜ਼ੁਲਮ ਕਿਉਂ ਨਾ ਕੀਤਾ ਹੋਵੇ ਪਰ ਜੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਰਨ ‘ਚ ਆ ਜਾਂਦਾ ਹੈ ਤਾਂ ਉਸਨੂੰ ਮੁਆਫ਼ ਕੀਤਾ ਜਾਂਦਾ ਹੈ ।

ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕਰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਕਿਹਾ ਕਿ ਭਾਵੇਂ ਜਥੇਦਾਰ ਸੁੱਚਾ ਸਿੰਘ ਲੰਗਾਹ ਦੇ ਨਾਲ ਉਨ੍ਹਾਂ ਦਾ ਕੋਈ ਨਿੱਜੀ ਵਾਹ ਵਾਸਤਾ ਨਹੀਂ ਪਰ ਪੰਥਕ ਮਰਿਆਦਾ ਕਹਿੰਦੀ ਹੈ ਕਿ ਖਿਮਾ ਜਾਚਨਾ ਕਰਨ ਵਾਲੇ ਵਿਅਕਤੀ ਨੂੰ ਮੁਆਫ਼ੀ ਮਿਲਣੀ ਚਾਹੀਦੀ ਹੈ ਪਰ ਇਸ ਵੇਲੇ ਸਾਰੀਆਂ ਖੇਡ ਸਿਆਸਤ ਦੀ ਚੱਲ ਰਹੀ ਹੈ।

Spread the love