ਕਰੋਨਾ ਵਾਇਰਸ ਦੀ ਦੂਜੀ ਲਹਿਰ ਹੁਣ ਮੱਠੀ ਪੈ ਰਹੀ ਹੈ। ਸੂਬਿਆਂ ’ਚ Unlock ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਜਿਸ ਨਾਲ ਕਾਰੋਬਾਰੀ ਸਰਗਰਮੀਆਂ ਵੀ ਵਧ ਗਈਆਂ ਹਨ। ਬੈਂਕਾਂ ਵਿੱਚ ਪੂਰੇ ਦਿਨ ਦਾ ਕੰਮਕਾਜ ਸ਼ੁਰੂ ਹੋ ਚੁੱਕਾ ਹੈ। ਅਜਿਹੇ ਵਿੱਚ ਬੈਂਕ ਦੀਆਂ ਛੁੱਟੀਆਂ ਦੀ ਵੀ ਗੱਲ ਹੋ ਰਹੀ ਹੈ। ਜੇਕਰ ਤੁਸੀਂ ਜੁਲਾਈ 2021 ਵਿੱਚ ਬੈਂਕ ਨਾਲ ਜੁੜਿਆ ਕੋਈ ਵੱਡਾ ਕੰਮ ਪਲਾਨ ਕੀਤਾ ਹੈ ਤਾਂ ਪਹਿਲਾਂ ਇੱਕ ਵਾਰ ਜ਼ਰੂਰ ਦੇਖੋ ਇਹ ਛੁੱਟੀਆਂ ਦੀ ਲਿਸਟ :

– 12 ਜੁਲਾਈ 2021 – ਸੋਮਵਾਰ – ਰੱਥ ਯਾਤਰਾ (ਉਡੀਸ਼ਾ)

– 13 ਜੁਲਾਈ 2021 ਮੰਗਲਵਾਰ – ਸ਼ਹੀਦ ਦਿਵਸ / ਭਾਨੂ ਜੈਅੰਤੀ (ਸ਼ਹੀਦ ਦਿਵਾਸ – ਜੰਮੂ ਤੇ ਕਸ਼ਮੀਰ ਭਾਨੂ ਜੈਅੰਤੀ)

– 21 ਜੁਲਾਈ 2021 ਬੁੱਧਵਾਰ – ਬਕਰੀਦ (ਪੂਰੇ ਦੇਸ਼ ’ਚ)

ਜੁਲਾਈ ’ਚ ਬੈਂਕਾਂ ਨੂੰ ਕੁੱਲ 9 ਛੁੱਟੀਆਂ ਮਿਲ ਰਹੀਆਂ ਹਨ। ਹਾਲਾਂਕਿ ਇਨ੍ਹਾਂ ’ਚ ਕੁੱਝ ਛੁੱਟੀਆਂ ਹੀ common ਹਨ ਭਾਵ ਪੂਰੇ ਦੇਸ਼ ’ਚ ਇਕੱਠੀਆਂ ਬੈਂਕਾਂ ਬੰਦ ਹੋਣਗੀਆਂ। ਕੁਝ ਛੁੱਟੀਆਂ ਸੂਬਿਆਂ ਦੇ ਹਿਸਾਬ ਨਾਲ ਹੋਣਗੀਆਂ । ਇਨ੍ਹਾਂ ਤੋਂ ਇਲਾਵਾ 6 ਦਿਨ ਸ਼ਨੀਵਾਰ ਤੇ ਐਤਵਾਰ ਨੂੰ ਬੈਂਕ ਬੰਦ ਰਹਿਣਗੇ। ਭਾਵ ਕਰੀਬ 15 ਦਿਨ ਛੁੱਟੀ ਹੋਵੇਗੀ।

ਇੱਥੇ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਕਰੋਨਾ ਮਹਾਮਾਰੀ ਕਾਰਨ ਬੈਂਕਾਂ ਨੇ Door Step Banking ਵੀ ਸ਼ੁਰੂ ਕੀਤੀ ਹੈ। ਇਸ ਨਾਲ ਗਾਹਕਾਂ ਨੂੰ ਘਰ ਵਿੱਚ ਹੀ Cash ਮੰਗਵਾਉਣ ਤੋਂ ਲੈ ਕੇ ਦੂਜੇ ਬੈਂਕਾਂ ਦੇ ਕੰਮਕਾਜ ਤੱਕ ਕੀਤਾ ਜਾ ਰਿਹਾ ਹੈ।

Spread the love