ਚੰਡੀਗੜ੍ਹ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨੂੰ ਖੁਸ਼ ਕਰਨ ਲਈ ਵੱਡੇ ਐਲਾਨ ਕੀਤੇ ਹਨ।

ਚੰਡੀਗੜ੍ਹ ਦੇ ਪ੍ਰੈੱਸ ਕਲੱਬ ‘ਚ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰ ਤਿੰਨ ਵੱਡੇ ਐਲਾਨ ਕੀਤੇ-

1. ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫ਼ਤ ਮਿਲੇਗੀ।

2. ਜਿੰਨੇ ਵੀ ਪੁਰਾਣੇ ਬਿੱਲ ਨੇ ਸਾਰੇ ਮੁਆਫ਼ ਕੀਤੇ ਜਾਣਗੇ ਤੇ ਕੱਟੇ ਕਨੈਕਸ਼ਨ ਬਹਾਲ ਕਰਾਂਗੇ।

3. ‘ਆਪ’ ਦੀ ਸਰਕਾਰ ਆਉਣ ‘ਤੇ ਪੰਜਾਬ ‘ਚ 24 ਘੰਟੇ ਬਿਜਲੀ ਦੇਵਾਂਗੇ।

ਕੇਜਰੀਵਾਲ ਨੇ ਕਿਹਾ ਕਿ ਜਿਵੇਂ ਦਿੱਲੀ ‘ਚ ਕਰਕੇ ਦਿਖਾਇਆ ਉਵੇਂ ਪੰਜਾਬ ‘ਚ ਸਰਕਾਰ ਆਉਣ ‘ਤੇ ਕਰਕੇ ਦਿਖਾਵਾਂਗੇ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਮੁੱਦਾ ਬਿਜਲੀ ਦਾ ਹੈ। ਪੰਜਾਬ ਬਿਜਲੀ ਬਣਾਉਂਦਾ ਹੈ ਤਾਂ ਫਿਰ ਪੰਜਾਬ ‘ਚ ਬਿਜਲੀ ਮਹਿੰਗੀ ਕਿਉਂ ਹੈ ਕਿਉਂਕਿ ਬਿਜਲੀ ਕੰਪਨੀਆਂ ਤੇ ਪੰਜਾਬ ਦੀ ਸਰਕਾਰ ਸੱਤਾ ‘ਚ ਮਿਲੀਭੁਗਤ ਹੈ ਪਰ ਜੇ ਇਹ ਮਿਲੀਭੁਗਤ ਖਤਮ ਹੋ ਗਈ ਤਾਂ ਜਿਵੇਂ ਦਿੱਲੀ ‘ਚ ਸਭ ਤੋਂ ਸਸਤੀ ਬਿਜਲੀ ਹੈ ਉਵੇਂ ਹੀ ਪੰਜਾਬ ‘ਚ ਵੀ ਸਭ ਤੋਂ ਸਸਤੀ ਬਿਜਲੀ ਹੋ ਸਕਦੀ ਹੈ।

Spread the love