ਲੱਖਾ ਸਿਧਾਣਾ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਦੀ ਰੋਹਿਨੀ ਕੋਰਟ ਨੇ ਲੱਖਾ ਸਿਧਾਣਾ ਨੂੰ 26 ਜਨਵਰੀ ਹਿੰਸਾ ਮਾਮਲੇ ਦੀ ਜਾਂਚ ‘ਚ ਸ਼ਾਮਿਲ ਹੋਣ ਦਾ ਹੁਕਮ ਦਿੱਤਾ ਹੈ। ਗੌਰਤਲਬ ਹੈ ਕਿ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕ ਪਰੇਡ ਦੌਰਾਨ ਕੁੱਝ ਸ਼ਰਾਰਤੀ ਅਨਸਰ ਲਾਲ ਕਿਲ੍ਹੇ ‘ਤੇ ਪਹੁੰਚ ਗਏ ਸਨ ਜਦਕਿ ਸੰਯੁਕਤ ਕਿਸਾਨ ਮੋਰਚੇ ਦੀ ਅਜਿਹੀ ਕੋਈ ਕਾਲ ਨਹੀਂ ਸੀ।

26 ਜਨਵਰੀ ਨੂੰ ਦਿੱਲੀ ‘ਚ ਕਈ ਥਾਵਾਂ ‘ਤੇ ਹਿੰਸਾ ਭੜਕੀ ਸੀ ਤੇ ਇਸ ‘ਚ ਕਈ ਪੁਲਿਸ ਮੁਲਾਜ਼ਮ ਵੀ ਫੱਟੜ ਹੋਏ ਸਨ। ਇਸ ਹਿੰਸਾ ਮਾਮਲੇ ‘ਚ ਲੱਖਾ ਸਿਧਾਣਾ ਨੂੰ ਵੀ ਮੁਲਜ਼ਮ ਠਹਿਰਾਇਆ ਗਿਆ ਸੀ ਪਰ ਅੱਜ ਲੱਖਾ ਸਿਧਾਣਾ ਨੂੰ ਰਾਹਤ ਮਿਲੀ ਹੈ। ਰੋਹਿਨੀ ਕੋਰਟ ਨੇ ਲੱਖਾ ਸਿਧਾਣਾ ਨੂੰ ਇੱਕ ਕੇਸ ‘ਚ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ ਅਤੇ ਜਾਂਚ ‘ਚ ਸਹਿਯੋਗ ਕਰਨ ਨੂੰ ਕਿਹਾ ਹੈ। ਇਸਦੇ ਨਾਲ ਹੀ 2 ਹਫ਼ਤਿਆਂ ਤੱਕ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੇਗੀ। ਕੋਰਟ ਨੇ 2 ਹਫ਼ਤਿਆਂ ਲਈ ਗ੍ਰਿਫ਼ਤਾਰ ‘ਤੇ ਰੋਕ ਲਗਾ ਦਿੱਤੀ ਹੈ।ਇਸਤੋਂ ਪਹਿਲਾਂ ਵੀ ਇੱਕ ਕੇਸ ‘ਚ ਲੱਖਾ ਸਿਧਾਣਾ ਨੂੰ ਅੰਤਰਿਮ ਬੇਲ ਮਿਲੀ ਸੀ ਤੇ ਉਹ ਮਾਮਲਾ ਤੀਸ ਹਜ਼ਾਰੀ ਕੋਰਟ ‘ਚ ਚੱਲ ਰਿਹਾ ਹੈ ।

Spread the love