ਪੰਜਾਬ ਸਰਕਾਰ ਨੇ ਕਰੋਨਾ ਨੂੰ ਲੈ ਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਕਰੋਨਾ ਵਾਇਰਸ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ 10 ਜੁਲਾਈ ਤੱਕ ਵਧਾ ਦਿੱਤੀਆਂ ਹਨ । ਸਰਕਾਰ ਨੇ ਕੁਝ ਨਵੀਆਂ ਰਾਹਤਾਂ ਦੇ ਨਾਲ ਪਾਬੰਦੀਆਂ ਵਧਾਉਣ ਦਾ ਫ਼ੈਸਲਾ ਲਿਆ ਹੈ। ਵਿਦਆਰਥੀਆਂ ਨੂੰ ਵੱਡੀ ਰਾਹਤ ਯੂਨੀਵਰਸਿਟੀਆਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਸ਼ਰਤਾਂ ਦੇ ਅਧਾਰ ਤੇ ਯੂਨੀਵਰਸਿਟੀਆਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਕਿ ਵਿਦਆਰਥੀਆਂ ਅਤੇ ਸਟਾਫ਼ ਦੇ ਇੱਕ ਡੋਜ਼ ਵੈਕਸੀਨ ਜ਼ਰੂਰ ਲੱਗੀ ਹੋਵੇ। ਹਾਲਾਂਕਿ ਸਕੂਲ ਕਾਲਜ ਅਜੇ ਬੰਦ ਰਹਿਣਗੇ।ਇਸਦੇ ਨਾਲ ਹੀ ਸ਼ਰਤਾਂ ਸਣੇ ਸਕਿੱਲ ਸੈਂਟਰ ਖੋਲ੍ਹਣ ਦੀ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਸਰਕਾਰ ਨੇ 50 ਫੀਸਦੀ ਸਮਰੱਥਾ ਨਾਲ ਪੱਬ, ਬਾਰ, ਅਹਾਤੇ ਖੋਲ੍ਹਣ ਦੀ ਮਨਜ਼ੂਰੀ ਮਿਲੀ ਹੈ। ਲਗਭਗ ਹਰ ਚੀਜ਼ ਖੁੱਲ੍ਹ ਗਈ ਹੈ ਐਤਾਵਰ ਦੇ ਲਾਕਡਾਊਨ ਅਤੇ ਰਾਤ ਦਾ ਕਰਫਿਊ ਫਿਲਹਾਲ 10 ਜੁਲਾਈ ਤੱਕ ਜਾਰੀ ਰਹੇਗਾ।