ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਹੁਣ ਇੱਕ ਅਜੀਬੋ-ਗਰੀਬ ਫ਼ੈਸਲਾ ਲਿਆ ਹੈ। ਇਮਰਾਨ ਸਰਕਾਰ ਨੇ ਹੁਣ ਫ਼ੈਸਲਾ ਲਿਆ ਹੈ ਕਿ ਜੋ ਵੀ ਵਿਅਕਤੀ 5 ਮਿੰਟ ਤੋਂ ਵੱਧ ਮੋਬਾਇਲ ’ਤੇ ਗੱਲ ਕਰੇਗਾ ਉਸ ਤੋਂ ਟੈਕਸ ਵਸੂਲਿਆ ਜਾਵੇਗਾ। ਸਰਕਾਰ ਦੇ ਇਸ ਫ਼ੈਸਲੇ ਅਨੁਸਾਰ ਜੇਕਰ ਕੋਈ ਵਿਅਕਤੀ 5 ਮਿੰਟ ਗੱਲ ਕਰਦਾ ਹੈ ਤਾਂ ਉਸ ਨੂੰ 75 ਪੈਸੇ ਟੈਕਸ ਦੇ ਰੂਪ ਵਿੱਚ ਦੇਣੇ ਪੈਣਗੇ। ਦਸ ਦਈਏ ਵਿਦੇਸ਼ੀ ਕਰਜ਼ੇ ਦੇ ਬੋਝ ਹੇਠ ਦੱਬਣ ਕਾਰਨ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।

ਹਾਲਾਂਕਿ ਮਾਹਰਾਂ ਨੇ ਸਰਕਾਰ ਦੇ ਇਸ ਫ਼ੈਸਲੇ ਵਿੱਚ ਕਈ ਕਮੀਆਂ ਕੱਢੀਆਂ ਹਨ। ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਸੈਸ਼ਨ ਵਿੱਤ ਮੰਤਰੀ ਸ਼ੌਕਤ ਤਰੀਨ ਨੇ ਸਰਕਾਰ ਦੇ ਨਵੇਂ ਫ਼ੈਸਲੇ ਬਾਰੇ ਦੱਸਦੇ ਕਿਹਾ ਕਿ ਸਰਕਾਰ ਨੇ ਹੁਣ ਮੋਬਾਇਲ ’ਤੇ 5 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਗੱਲ ਕਰਨ ’ਤੇ ਟੈਕਸ ਲਗਾਇਆ।ਸ਼ੌਕਤ ਤਰੀਨ ਨੇ ਕਿਹਾ ਕਿ ਮੋਬਾਇਲ ’ਤੇ 5 ਮਿੰਟ ਤੋਂ ਜ਼ਿਆਦਾ ਗੱਲ ਕਰਨ ’ਤੇ 75 ਪੈਸੇ ਟੈਕਸ ਲੱਗੇਗਾ ਪਰ ਐਸ.ਐਮ.ਐਸ. ਅਤੇ ਇੰਟਰਨੈਟ ’ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਟੈਕਸ ਦੀ ਅਦਾਇਗੀ ਨਹੀਂ ਕਰਨੀ ਹਵੇਗੀ।

ਯੂਜ਼ਰਸ ਨੂੰ ਹੁਣ 5 ਮਿੰਟ ਦੀ ਫੋਨ ਕਾਲ ਲਈ 1.97 ਰੁਪਏ ਦੀ ਬਜਾਏ 2.72 ਰੁਪਏ ਖ਼ਰਚ ਕਰਨੇ ਹੋਣਗੇ। ਵੌਇਸ ਕਾਲ ’ਤੇ 19.5 ਫ਼ੀਸਦੀ ਫੈਡਰਲ ਐਕਸਾਈਜ਼ ਡਿਊਟੀ ਤੋਂ ਇਲਾਵਾ 75 ਪੈਸੇ ਦਾ ਟੈਕਸ ਲਗਾਇਆ ਗਿਆ ਹੈ। ਇਸ ਲਈ ਵੌਇਸ ਕਾਲ 5 ਮਿੰਟ ਤੋਂ ਜ਼ਿਆਦਾ ਹੋਣ ’ਤੇ ਹੁਣ ਉਪਭੋਗਤਾ ਤੋਂ 40 ਫ਼ੀਸਦੀ ਵਾਧੂ ਟੈਕਸ ਦੀ ਵਸੂਲੀ ਕੀਤੀ ਜਾਵੇਗੀ। ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੇਠਲੇ ਤਬਕੇ ’ਤੇ ਪਏਗਾ। ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿ ਨਾਗਰਿਕਾਂ ਲਈ ਇਹ ਵੀ ਕਿਸੇ ਝਟਕੇ ਤੋਂ ਘੱਟ ਨਹੀਂ ਹੈ।

ਪਾਕਿਸਤਾਨੀ ਮਾਹਰਾਂ ਨੇ ਸਰਕਾਰ ਦੇ ਇਸ ਫ਼ੈਸਲੇ ’ਤੇ ਸਵਾਲ ਵੀ ਚੁੱਕੇ ਹਨ। ਉਥੇ ਹੀ ਟੈਲੀਕਾਮ ਇੰਡਸਟਰੀ ਨੇ ਸਰਕਾਰ ਦੇ ਫ਼ੈਸਲੇ ਨੂੰ ਤਰਕਹੀਣ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਨਾਲ 98 ਫ਼ੀਸਦੀ ਪ੍ਰੀਪੇਡ ਉਪਭੋਗਤਾਵਾਂ ਨੂੰ ਮੁਸ਼ਕਲ ਹੋਵੇਗੀ। ਇੰਡਸਟਰੀ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਗਾਹਕਾਂ ਨੂੰ ਮਿਲਣ ਵਾਲੇ ਆਫ਼ਰਸ ’ਤੇ ਰੋਕ ਲੱਗ ਜਾਏਗੀ। ਕਿਉਂਕਿ ਗਾਹਕ 5 ਮਿੰਟ ਤੋਂ ਪਹਿਲਾਂ ਫੋਨ ਕੱਟ ਦੇਣਗੇ ਅਤੇ ਫਿਰ ਫੋਨ ਮਿਲਾ ਕੇ ਗੱਲ ਕਰ ਲੈਣਗੇ,ਗਾਹਕ ਦੇ ਇਸ ਤਰਾਂ ਕਰਨ ਨਾਲ ਸਰਕਾਰ ਨੂੰ ਨੁਕਸਾਨ ਹੋਵੇਗਾ

Spread the love