T-20 ਵਰਲਡ ਕੱਪ ਟੂਰਨਾਮੈਂਟ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ। T-20 ਵਰਲਡ ਕੱਪ 2021 (World Cup 2021) ਦੇ ਮੁਕਾਬਲੇ UAE ਅਤੇ ਓਮਾਨ ਵਿੱਚ ਹੋਣਗੇ । ਟੂਰਨਾਮੈਂਟ 17 ਅਕਤੂਬਰ ਤੋਂ 14 ਨਵੰਬਰ ਤੱਕ ਚੱਲੇਗਾ। ਬੀਸੀਸੀਆਈ ਟੂਰਨਾਮੈਂਟ ਦਾ ਮੇਜ਼ਬਾਨ ਬਣਿਆ ਰਹੇਗਾ। ਇਸ ਦਾ ਅਧਿਕਾਰਤ ਐਲਾਨ ਹੋ ਚੁੱਕਾ ਹੈ । ਜ਼ਿਕਰਯੋਗ ਹੈ ਕਿ ਭਾਰਤ ਵਿੱਚ ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਕਾਰਨ ਕ੍ਰਿਕਟ ਟੂਰਨਾਮੈਂਟ UAE ਅਤੇ ਓਮਾਨ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ,

ਜਿਸ ਕਾਰਨ ਬੇਸ਼ਕ ਭਾਰਤੀ ਲੋਕਾਂ ਵਿੱਚ ਥੋੜੀ ਨਿਰਾਸ਼ਾ ਹੈ ਪਰ ਜੇਕਰ ਖਿਡਾਰੀਆਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਇਹ ਫੈਸਲਾ ਸਹੀ ਜਾਪਦਾ ਹੈ, ਕਿਉਂ ਕਿ ਇਸੇ ਸਾਲ ਜਦੋਂ ਭਾਰਤ ਵਿੱਚ IPL ਦੇ ਮੈਚ ਹੋ ਰਹੇ ਸਨ ਤਾਂ ਉਸ ਦੌਰਾਨ ਕੁੱਝ ਖਿਡਾਰੀ ਕਰੋਨਾ ਵਾਇਰਸ ਨਾਲ ਪੀੜਤ ਹੋ ਗਏ, ਜਿਸ ਤੋਂ ਬਾਅਦ IPL ਨੂੰ ਕਰਨਾ ਪਿਆ, ਕਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ T-20 ਵਰਲਡ ਕੱਪ ਨੂੰ UAE ਅਤੇ ਓਮਾਨ ਵਿੱਚ ਕਰਵਾਉਣ ਦਾ ਐਲਾਨ ਕੀਤਾ ਗਿਆ ।

Spread the love