ਮੌਸਮ ਵਿੱਚ ਤਬਦੀਲੀ ਕਾਰਨ ਰਿਕਾਰਡ ਤੋੜ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਕੈਨੇਡਾ ਵਿੱਚ ਇਸ ਵਾਰ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਇਸ ਭਿਆਨਕ ਗਰਮੀ ਕਾਰਨ ਵੈਨਕੂਵਰ ਵਿੱਚ ਘੱਟੋ ਘੱਟ 134 ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਵੈਨਕੂਵਰ ਦੇ ਬਰਨਬੀ ਤੇ ਸਰੀ ਸ਼ਹਿਰਾਂ ਵਿੱਚ ਮਰਨ ਵਾਲੇ ਬਹੁਤੇ ਬਜ਼ੁਰਗ ਸਨ। ਪਰ ਕੈਨੇਡਾ ਦੇ ਆਰਸੀਐਮਪੀ ਕਾਰਪੋਰੇਟ ਮਾਈਕਲ ਕਲੰਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਾਂਚ ਅਜੇ ਜਾਰੀ ਹੈ, ਪਰ ਜ਼ਿਆਦਾਤਰ ਮੌਤਾਂ ਦਾ ਕਾਰਨ ਗਰਮੀ ਹੈ।

ਜੇਕਰ ਗਲੋਬਲ ਪੱਧਰ ‘ਤੇ ਦੇਖੀਏ ਤਾਂ 2019 ਵਿੱਚ ਸਭ ਤੋਂ ਵੱਧ ਗਰਮ ਰਿਕਾਰਡ ਸੀ। ਸੋਮਵਾਰ ਨੂੰ, ਓਟਾਵਾ, ਕੈਨੇਡਾ ਵਿੱਚ ਤਾਪਮਾਨ 47.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੋਰਗਨ ਨੇ ਕਾਨਫਰੰਸ ਦੌਰਾਨ ਕਿਹਾ ਕਿ ਬ੍ਰਿਟਿਸ਼ ਲੋਕਾਂ ਨੇ ਹੁਣ ਤੱਕ ਦਾ ਸਭ ਤੋਂ ਗਰਮ ਹਫ਼ਤਾ ਵੇਖਿਆ ਹੈ।ਇਸ ਗਰਮੀ ਦੇ ਨਤੀਜੇ ਪਰਿਵਾਰਾਂ ਅਤੇ ਕਮਿਊਨਿਟੀਆਂ ਲਈ ਵਿਨਾਸ਼ਕਾਰੀ ਰਹੇ ਹਨ। ਬਦਲ ਰਹੇ ਮੌਸਮ ਕਾਰਨ ਜਿਹੜੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਕੈਨੇਡਾ ਦੇ ਵਾਤਾਵਰਣ ਵਿਭਾਗ ਨੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਤੇ ਸਸਕੈਚਵਾਨ, ਮੈਨੀਟੋਬਾ, ਯੂਕਨ ਤੇ ਉੱਤਰ ਪੱਛਮੀ ਪ੍ਰਦੇਸ਼ਾਂ ਦੇ ਹਿੱਸਿਆਂ ਲਈ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ ਲੰਬੇ ਤੇ ਖਤਰਨਾਕ ਗਰਮੀ ਦੀ ਲਹਿਰ ਇਸ ਹਫ਼ਤੇ ਤੱਕ ਜਾਰੀ ਰਹੇਗੀ।

Spread the love