ਕਿਸਾਨੀ ਅੰਦੋਲਨ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ ਜਿਸ ‘ਤੇ ਵਿਵਾਦ ਖੜਾ ਹੋ ਸਕਦਾ। ਮਨੋਹਰ ਲਾਲ ਖੱਟੜ ਨੇ ਕਿਹਾ ਕਿ ਕਿਸਾਨ ਪਵਿੱਤਰ ਸ਼ਬਦ ਸੀ, ਇਸ ਨੂੰ ਬਦਨਾਮ ਕੀਤਾ ਗਿਆ, ਅੰਦੋਲਨ ‘ਚ ਔਰਤਾਂ ਦੀ ਇੱਜਤ ਲੁੱਟੀ ਜਾ ਰਹੀ ਹੈ, ਕਤਲ ਹੋ ਰਹੇ ਨੇ ,,,ਖੱਟਰ ਨੇ ਕਿਹਾ ਕਿ ਬਰਦਾਸ਼ਤ ਕਰਨ ਦੀ ਵੀ ਕੋਈ ਹੱਦ ਹੁੰਦੀ ਹੈ।ਜਿਸ ਦਿਨ ਟਕਰਾਅ ਹੋਇਆ ਤਾਂ ਸਬਰ ਟੁੱਟ ਜਾਵੇਗਾ।
ਖੱਟਰ ਨੇ ਅੱਜ ਫਿਰ ਦਹੁਰਾਇਆ ਕਿ ਮੁੱਠੀ ਭਰ ਲੋਕ ਨੇ ਜੋ ਅੰਦੋਲਨ ਕਰ ਰਹੇ ਹਨ। ਖੱਟਰ ਨੇ ਕਿਹਾ ਕਿ ਕਿਸਾਨਾਂ ਨੂੰ ਜ਼ਿੱਦ ਫੜਕੇ ਨਹੀਂ ਬੈਠਣਾ ਚਾਹੀਦਾ, ਕਿਸਾਨਾਂ ਨੂੰ ਗੱਲ ਕਰਨੀ ਚਾਹੀਦੀ ਹੈ। ਭਾਜਪਾ ਆਗੂਆਂ ਨੂੰ ਕਿਤੇ ਆਉੁਣ ਜਾਣ ਨਹੀਂ ਦਿੱਤਾ ਜਾਂਦਾ । ਸਰਕਾਰੀ ਨੁਮਾਇੰਦਿਆ ਦਾ ਫਰਜ਼ ਹੈ ਲੋਕਾਂ ‘ਚ ਜਾਣਾ ਤੇ ਲੋਕਾਂ ਦੀ ਅਵਾਜ਼ ਸੁਣਨਾ। ਕਿਸਾਨਾਂ ਨੂੰ ਸਮਝ ਜਾਣਾ ਚਾਹੀਦਾ ਹੁਣ ਤਾਂ 7 ਮਹੀਨੇ ਹੋ ਚੁੱਕੇ ਨੇ ਅੰਦੋਲਨ ਕਰਦਿਆਂ ਨੂੰ ਹੁਣ ਤੱਕ ਜੇ ਸਰਕਾਰ ਨੇ ਉਨ੍ਹਾਂ ਦੀ ਮੰਨਣੀ ਹੁੰਦੀ ਤਾਂ ਮੰਨ ਲੈਂਦੀ।