ਇੰਸਟਾਗ੍ਰਾਮ ਜਲਦੀ ਆਪਣੇ ਯੂਜ਼ਰਜ਼ ਲਈ ਨਵਾਂ ਫੀਚਰ ਲੈਕੇ ਆਉਣ ਵਾਲਾ ਹੈ ਹੁਣ ਇੰਸਟਾਗ੍ਰਾਮ ‘ਤੇ ਬਦਲ ਜਾਵੇਗਾ ਇੰਸਟਾ ਸਟੋਰੀ ਦਾ ਲਿੰਕ ਸ਼ੇਅਰ ਕਰਨ ਦਾ ਅੰਦਾਜ ਕਿਉਂਕਿ ਹੁਣ ਇੰਸਟਾ ਨਵੇਂ ਲਿੰਕ ਸਟਿਕਰਸ ਲੈ ਕੇ ਆਉਣ ਵਾਲਾ ਹੈ। ਇਨ੍ਹਾਂ ਸਟਿਕਰਸ ਦੇ ਜ਼ਰੀਏ ਯੂਜ਼ਰਜ਼ ਆਪਣੀ ਇੰਸਟਾ ਸਟੋਰੀ ’ਚ ਲਿੰਕ ਸਾਂਝਾ ਕਰ ਸਕਣਗੇ। ਇਹ ਸਟਿਕਰ ਸਵਾਈਪ-ਅੱਪ ਵੱਲੋ ਕੰਮ ਕਰਨਗੇ, ਪਰ ਇਨ੍ਹਾਂ ’ਚ ਸਵਾਈਪ ਦੀ ਜਗ੍ਹਾ ਟੈਪ ਕਰਨਾ ਪਵੇਗਾ। ਇੰਸਟਾਗ੍ਰਾਮ ਦੇ ਪ੍ਰੋਡਕਟ ਹੇਡ ਵਿਸ਼ਾਲ ਸ਼ੋਅ ਨੇ ਕਿਹਾ ਹੈ ਕਿ ਯੂਜ਼ਰਜ਼ ਉਨਾਂ ਦੀ ਸਟੋਰੀ ’ਤੇ ਪ੍ਰਤੀਕਿਰਿਆ ਦੇ ਸਕਣਗੇ।

ਜਿਨ੍ਹਾਂ ਦੇ ਲਿੰਕ ਸਟਿਕਰ ਮੌਜੂਦ ਹੋਣਗੇ। ਮੌਜੂਦਾ ਸਮੇਂ ’ਚ ਯੂਜ਼ਰਜ਼ ਸਵਾਈਪ-ਅੱਪ ਵਾਲੀ ਸਟੋਰੀ ’ਚ ਪ੍ਰਤੀਕਿਰਿਆ ਨਹੀਂ ਦੇ ਪਾਉਂਦੇ। ਇਨ੍ਹਾਂ ਸਟਿਕਰਸ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਜਲਦੀ ਹੀ ਇਹ ਸਟਿਕਰਸ ਆਉਣਗੇ। ਲਿੰਕ ਸਟੋਰੀ ਨੂੰ ਉਨ੍ਹਾਂ ਯੂਜ਼ਰਜ਼ ਲਈ ਰਿਲੀਜ਼ ਕੀਤਾ ਜਾਵੇਗਾ, ਜਿਨ੍ਹਾਂ ਦੇ ਅਕਾਊਂਟ ‘ਚ ਜ਼ਿਆਦਾ ਗਿਣਤੀ ਵਿੱਚ ਫੋਲੋਵੇਰ’ਸ ਹੋਣਗੇ।

Spread the love