ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੁਫ਼ਤ ਬਿਜਲੀ ਦੇ ਐਲਾਨ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਕੇਜਰੀਵਾਲ ‘ਤੇ ਵੱਡੇ ਸਵਾਲ ਚੁੱਕੇ ਹਨ। ਦਰਬਾਰ ਸਾਹਿਬ ਨਤਮਤਕ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਕੇਜਰੀਵਾਲ ‘ਤੇ ਤਿੱਖਾ ਹਮਲਾ ਬੋਲਿਆ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਫਰੌਡ ਕੀਤਾ ਹੈ ਪਰ ਉਸ ਦੀ ਚਲਾਕੀ ਫੜੀ ਗਈ । 300 ਯੂਨਿਟ ਤੋਂ ਵੱਧ ਹੋਣ ‘ਤੇ ਪੂਰਾ ਬਿੱਲ ਲੱਗੇਗਾ।

ਕੇਜਰੀਵਾਲ ਦਿੱਲੀ ‘ਚ 200 ਯੂਨਿਟ ਦੇ ਰਿਹਾ ਹੈ ਅਤੇ ਉਥੇ ਵੀ 200 ਤੋਂ ਵਧਣ ‘ਤੇ ਸਾਰਾ ਬਿੱਲ ਦੇਣਾ ਪੈਂਦਾ ਹੈ।ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਐੱਸ.ਸੀ.ਬੀ.ਸੀ. ਭਾਈਚਾਰੇ ਨੂੰ ਮੁਫ਼ਤ ਬਿਜਲੀ ਦਿੰਦੇ ਸੀ , ਕੇਜਰੀਵਾਲ ਦੇ ਹਿਸਾਬ ਨਾਲ ਤਾਂ ਪੰਜਾਬ ਦਾ ਤਾਂ ਬਹੁਤ ਨੁਕਸਾਨ ਹੋ ਜਾਵੇਗਾ। ਇਸਦੇ ਨਾਲ ਹੀ ਨਵਜੋਤ ਸਿੰਘ ਸਿੱਧੂ ‘ਤੇ ਵੀ ਸੁਖਬੀਰ ਸਿੰਘ ਬਾਦਲ ਨੇ ਵੱਡਾ ਸ਼ਬਦੀ ਹਮਲਾ ਕੀਤਾ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਿੱਧੂ ਮਿਸਗਾਈਡਿਡ ਮਿਜ਼ਾਈਲ ਹੈ । ਇਸ ਦੇ ਨਾਲ ਹੀ ਸੁਖਬੀਰ ਬਾਦਲ ਦਾ ਕਹਿਣਾ ਸੀ ਕਿ ਸਿੱਧੂ ਦੀ ਆਪਣੇ ਕਰੀਅਰ ‘ਚ ਕਿਸੇ ਨਾਲ ਵੀ ਨਹੀਂ ਬਣੀ ਹੈ, ਉਸ ਨੇ ਕ੍ਰਿਕੇਟ ਦਾ ਮੈਦਾਨ ਵੀ ਲੜ ਕੇ ਛੱਡਿਆ ਸੀ। ਪੰਜਾਬ ਨੂੰ ਅਜਿਹੇ ਬੰਦੇ ਦੀ ਲੋੜ ਹੈ ਜੋ ਸੂਬੇ ਦੇ ਵਿਕਾਸ ਬਾਰੇ ਸੋਚਣ ਵਾਲਾ ਹੋਵੇ।

Spread the love