ਰਾਮਦੇਵ ਦੀਆਂ ਦਿਨੋਂ ਦਿਨੀਂ ਮੁਸ਼ਕਿਲਾਂ ਵੱਧ ਦੀਆਂ ਜਾ ਰਹੀਆਂ ਹਨ। ਪਿੱਛਲੇ ਕੁੱਝ ਸਮੇਂ ਤੋਂ ਰਾਮਦੇਵ ਵੱਲੋਂ ਦਿੱਤੇ ਗਏ ਡਾਕਟਰਾਂ ਅਤੇ ਐਲੋਪੈਥੀ ਦੇ ਵਿਵਾਦਤ ਬਿਆਨ ਦੀ ਚਰਚਾ ਹੋ ਰਹੀ ਹੈ | ਜਿਸ ਤੋਂ ਬਾਅਦ ਰਾਮਦੇਵ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਜਿਸ ਤੋਂ ਬਾਅਦ ਅੱਜ ਰਾਮਦੇਵ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਕੋਰਟ ਨੇ ਰਾਮਦੇਵ ਦੇ ਪੂਰੇ ਇੰਟਰਵਿਊ ਦਾ ਬਿਨਾਂ ਐਡਿਟ ਕੀਤਾ ਹੋਇਆ ਵੀਡੀਓ ਮੰਗਿਆ ਹੈ। ਹੁਣ ਮਾਮਲੇ ਦੀ ਸੁਣਵਾਈ ਅਗਲੇ ਸੋਮਵਾਰ ਨੂੰ ਹੋਵੇਗੀ।
ਦਸ ਦਈਏ ਰਾਮਦੇਵ ‘ਤੇ ਇੱਕ ਇੰਟਰਵਿਊ ਦੌਰਾਨ ਐਲੋਪੈਥੀ ਤੇ ਡਾਕਟਰਾਂ ਖ਼ਿਲਾਫ਼ ਇੰਤਰਾਜ਼ਯੋਗ ਟਿੱਪਣੀ ਕਰਨ ਦਾ ਇਲਜ਼ਾਮ ਹੈ। ਰਾਮਦੇਵ ਵੱਲੋਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਯੋਗ ਗੁਰੂ ਰਾਮਦੇਵ ਨੇ ਸਪੱਸ਼ਟੀਕਰਨ ਦਿੱਤਾ ਹੈ। ਡਾਕਟਰਾਂ ਦੇ ਪ੍ਰਤੀ ਉਨ੍ਹਾਂ ਦੇ ਮਨ ‘ਚ ਪੂਰਾ ਸਨਮਾਨ ਹੈ। ਪਿਛਲੇ ਸਾਲ ਜਦੋਂ ਪੰਤਜਲੀ ਨੇ ਕੋਰੋਨਿਲ ਦਵਾਈ ਕੱਢੀ ਤੇ ਡਾਕਟਰਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਕੋਰੋਨਿਲ ਵਾਪਸ ਲੈ ਲਿਆ। ਸਾਰਿਆਂ ਨੂੰ ਬੋਲਣ ਦਾ ਅਧਿਕਾਰ ਹੈ। ਵਾਇਰਲ ਹੋਇਆ ਵੀਡੀਓ ਪਾਰਸ਼ਲ ਵੀਡੀਓ ਸੀ। ਮੁਕੁਲ ਰੋਹਤਗੀ ਨੇ ਕਿਹਾ ਕਿ ਬਾਬਾ ਰਾਮਦੇਵ ਦਾ ਜੋ ਵੀਡੀਓ ਵਾਇਰਲ ਹੋਇਆ ਉਹ ਸਹੀ ਨਹੀਂ ਹੈ, ਅਸੀਂ ਸਹੀ ਵੀਡੀਓ ਕੋਰਟ ‘ਚ ਜਮ੍ਹਾ ਕਰਾਂਗੇ।