ਅਮਰੀਕਾ ‘ਚ ਕਰੋਨਾ ਦੀ ਇੱਕ ਹੋਰ ਲਹਿਰ ਦਾ ਖਦਸ਼ਾ ਪ੍ਰਗਟਾਇਆ ਜਾ ਰਿਹੈ ਜਿਸ ਕਰਕੇ ਸਿਹਤ ਵਿਭਾਗ ਨੇ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ।

ਦਰਅਸਲ ਅਮਰੀਕਾ ‘ਚ ਡੈਲਟਾ ਵੇਈਏਂਟ ਤੇਜ਼ੀ ਨਾਲ ਫੈਲ ਰਿਹਾ ਏ ਜਿਸ ਕਰਕੇ ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਨੇ, ਉਧਰ ਦੂਸਰੇ ਪਾਸੇ ਟੀਕਾਕਰਣ ਦੀ ਹੌਲੀ ਰਫਤਾਰ ਨੇ ਵੀ ਬਾਈਡਨ ਪ੍ਰਸ਼ਾਸਨ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ।

ਡੈਲਟਾ ਵੇਰੀਐਂਟ ਦੇ ਕੇਸ ਹਰ ਦੋ ਹਫਤਿਆਂ ਵਿੱਚ ਦੁਗਣੇ ਹੋ ਰਹੇ ਨੇ ਹੁਣ ਅਮਰੀਕਾ ਵਿਚ ਨਵੇਂ ਮਾਮਲਿਆਂ ਵਿਚ ਇਸ ਰੂਪ ਦਾ ਹਿੱਸਾ 20% ਤੱਕ ਪਹੁੰਚ ਗਿਆ ਹੈ,ਜਿਸ ਕਰਕੇ ਕਿਆਸ ਲਗਾਏ ਜਾ ਰਹੇ ਨੇ ਕਿ ਦੇਸ਼ ‘ਚ ਕਰੋਨਾ ਦੀ ਅਗਲੀ ਲਹਿਰ ਆ ਸਕਦੀ ਹੈ।

ਇੱਕ ਰਿਪੋਰਟ ‘ਚ ਇਹ ਵੀ ਖੁਲਾਸਾ ਹੋਇਆ ਕਿ ਯੂਐਸ ਦੀ 32% ਆਬਾਦੀ ਟੀਕਾਕਰਨ ਦੇ ਵਿਰੁੱਧ ਹੈ, ਪਰ ਫਿਰ ਵੀ ਬਾਈਡਨ ਪ੍ਰਸ਼ਾਸਨ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਟੀਕਾਕਰਨ ਦੀ ਗਤੀ ਵਧਾਉਣ ਲਈ ਲਗਭਗ ਸਾਰੀਆਂ 50 ਸੂਬਾਂ ਸਰਕਾਰਾਂ ਦੁਆਰਾ ਸ਼ੁਰੂ ਕੀਤੇ ਗਏ ਨਕਦ, ਇਨਾਮ, ਲਾਟਰੀ ਪ੍ਰਣਾਲੀ ਵਰਗੇ ਪ੍ਰੇਰਕ ਪ੍ਰੋਗਰਾਮ ਪੂਰੀ ਤਰ੍ਹਾਂ ਅਸਫਲ ਹੋ ਗਏ ਨੇ ।

ਅਜਿਹੀ ਸਥਿਤੀ ਵਿੱਚ ਬਾਈਡਨ ਪ੍ਰਸ਼ਾਸਨ ਨੇ ਨਵੀਂ ਲਹਿਰ ਤੋਂ ਬਚਣ ਲਈ ਇੱਕ ਵਿਸ਼ੇਸ਼ ਰਣਨੀਤੀ ਬਣਾਈ ਹੈ, ਉਧਰ ਦੂਸਰੇ ਪਾਸੇ ਮਾਸਕ ਅਤੇ ਸਮਾਜਕ ਦੂਰੀਆਂ ਦੀ ਵਾਪਸੀ ਨੂੰ ਧਿਆਨ ਵਿੱਚ ਰੱਖਦਿਆਂ ਕਈ ਪਾਬੰਦੀਆਂ ਲਗਾਉਣ ਦੀ ਗੱਲ ਕਹੀ ਜਾ ਰਹੀ ਹੈ।

Spread the love