ਸਿੱਧੂ ਦੀ ਗਾਂਧੀ ਦਰਬਾਰ ‘ਚ ਹਾਜ਼ਰੀ ਤੋਂ ਬਾਅਦ ਕੈਪਟਨ ਦਾ ਸਿਆਸੀ ਲੰਚ ਸਿਆਸਤ ਦੀ ਮਿਆਨ ‘ਚ ਜਦੋਂ 2 ਤਲਵਾਰਾਂ ਨਹੀਂ ਆਉਂਦੀਆਂ ਤਾਂ,ਫਿਰ ਗੱਲ ਤੁਰਦੀ ਹੈ ਪਾਰਟੀ ‘ਚ ਧੜਿਆਂ ਦੀ, ਇਹੀ ਹਾਲ ਇਸ ਸਮੇਂ ਪੰਜਾਬ ਕਾਂਗਰਸ ‘ਚ ਦੇਖਣ ਨੂੰ ਮਿਲ ਰਿਹੈ, ਜਿਵੇਂ ਕੈਪਟਨ ਦਾ ਨਵਜੋਤ ਸਿੱਧੂ ਨਾਲ ਕਲੇਸ਼, ਬੀਤੇ ਦਿੰਨੀ ਜਦੋਂ ਸਿੱਧੂ ਹਾਈਕਮਾਂਡ ਨੂੰ ਮਿਲਕੇੇ ਫੋਟੋ ਸਾਂਝੀ ਕਰਦੇ ਨੇ ਤਾਂ, ਕੈਪਟਨ ਦੇ ਧੜੇ ‘ਚ ਹਲਚਲ ਤੇਜ਼ ਹੋ ਜਾਂਦੀ ਹੈ, ਤੇ ਫਿਰ ਜਵਾਬ ਵਜੋਂ ਕੈਪਟਨ ਸੱਦ ਦੇ ਨੇ ਆਪਣੇ ਧੜੇ ਨੂੰ ਰੋਟੀ ‘ਤੇ ਜਿਸ ਨੂੰ ਸਿਆਸੀ ਗਲਿਆਰਿਆਂ ‘ਚ ਕੈਪਟਨ ਦਾ ਡਿਪਲੋਮੈਸੀ ਲੰਚ ਦੱਸਿਆ ਜਾ ਰਿਹੈ,,ਕੈਪਟਨ ਨੇ ਸੱਦਾ ਦਿੱਤੇ ਵਿਧਾਇਕਾਂ ਮੰਤਰੀਆਂ ਨੂੰ ਆਪਣੀ 2 ਸੈਕਟਰ ਵਿੱਖੇ ਸਰਕਾਰੀ ਰਿਹਾਇਸ਼ ‘ਤੇ ਬੁਲਾਇਆ

ਮੁੱਖ ਮੰਤਰੀ ਨੂੰ ਮਿਲਣ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਮੰਤਰੀ ਓਪੀ ਸੋਨੀ, ਭਰਤ ਭੂਸ਼ਨ ਆਸ਼ੂ, ਵਿਜੇਇੰਦਰ ਸਿੰਗਲਾ, ਫਤਿਹ ਸਿੰਘ ਬਾਜਵਾ ਕਈ ਸਾਬਕਾ ਆਗੂ ਅਤੇ ਅਸ਼ਵਨੀ ਸੇਖੜੀ ਵੀ ਪਹੁੰਚੇ ਹਨ, ਇਸ ਤੋਂ ਇਲਾਵਾ ਸਾਬਕਾ ਸੂਬਾ ਪ੍ਰਧਾਨ ਲਾਲ ਸਿੰਘ ਵੀ ਮੁੱਖ ਮੰਤਰੀ ਦੇ ਘਰ ਪਹੁੰਚੇ ਹਨ. ਇਸ ਸਭ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਬਟਾਲਾ ਦੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ‘ਤੇ ਸੀ,, ਕਿਉਂਕਿ ਕੁਝ ਦਿਨ ਪਹਿਲਾਂ ਸੇਖੜੀ ਦੇ ਵੱਲੋਂ ਅਕਾਲੀ ਦਲ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ,,ਅਤੇ ਇਸ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਦੇ ਵੱਲੋਂ ਅਸ਼ਵਨੀ ਸੇਖੜੀ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ।

Spread the love