ਪੰਜਾਬ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਉਂਦੇ ਨੇ ਬਿਜਲੀ ‘ਤੇ ਵੱਡਾ ਐਲਾਨ ਕਰਕੇ ਜਾਂਦੇ ਨੇ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਪੰਜਾਬ ‘ਚ 24 ਘੰਟੇ ਬਿਜਲੀਦਿੱਤੀ ਜਾਵੇਗੀ ਤੇ 300 ਯੂਨਿਟ ਬਿਜਲੀ ਮੁਆਫ਼ ਹੋਵੇਗੀ । ਕੇਜਰੀਵਾਲ ਦੇ ਇਸ ਐਲਾਨ ਤੋਂ ਬਾਅਦ ਸਿਆਸਤ ਸ਼ੁਰੂ ਹੋ ਜਾਂਦੀ ਹੈ

ਕਾਂਗਰਸ ਕਹਿੰਦੀ ਹੈ ਕਿ 24 ਘੰਟੇ ਬਿਜਲੀ ਤਾਂ ਅਸੀਂ ਪਹਿਲਾਂ ਤੋਂ ਹੀ ਪੰਜਾਬ ‘ਚ ਦੇ ਰਹੇ ਹਾਂ ਤੇ 200 ਯੂਨਿਟ ਤੱਕ ਬਿਜਲੀ ਮੁਫ਼ਤ ਵੀ ਕਰ ਰਹੇ ਹਾਂ। ਪਰ ਇਨ੍ਹਾਂ ਦਾਅਵਿਆਂ ਦੀ ਸਚਾਈ ਕੁਝ ਹੋ ਰਹੀ ਹੈ।ਪੰਜਾਬ ‘ਚ ਲੰਮੇ ਚੌੜੇ ਸਮੇਂ ਤੋਂ ਬਿਜਲੀ ਦੇ ਕੱਟ ਲੱਗ ਰਹੇ ਹਨ। ਇਸ ਤੋਂ ਪ੍ਰੇਸ਼ਾਨ ਹੋਕੇ ਲੋਕਾਂ ਦੇ ਜਦੋਂ ਸਬਰ ਦਾ ਬੰਨ ਟੁੱਟ ਗਿਆ ਤਾਂ ਲੋਕ ਸੜ੍ਹਕਾਂ ‘ਤੇ ਉੱਤਰੇ ਆਏ ਤੇ ਰੋਡ ਜਾਮ ਕਰ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ। 24 ਘੰਟੇ ਬਿਜਲੀ ਦੇ ਦਾਅਵੇ ਕਰਨ ਵਾਲੀ ਸਰਕਾਰ ਵੱਲੋਂ 10-10 ਘੰਟੇ ਦੇ ਕੱਟ ਲਗਾਏ ਜਾ ਰਹੇ ਹਨ । ਕਈ ਪਿੰਡ ‘ਚ ਬਿਜਲੀ 3 ਦਿਨ ਤੋਂ ਨਹੀਂ ਆਈ ਲੋਕ ਹਨੇਰੇ ‘ਚ ਰਾਤ ਗੁਜ਼ਾਰਨ ਨੂੰ ਮਜਬੂਰ ਨੇ ।

ਸ਼ਹਿਰਾਂ ਦਾ ਵੀ ਇਹੀ ਹਾਲ ਹੈ, ਸ਼ਹਿਰਾਂ ‘ਚ ਵੀ ਲੰਮੇ ਚੌੜੇ ਕੱਟ ਲੱਗ ਰਹੇ ਨੇ,,ਉਪਰੋਂ ਤਪਦੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਤੇ ਰਹਿੰਦੀ ਖੂੰਹਦੀ ਕਸਰ ਸਰਕਾਰ ਬਿਜਲੀ ਦੇ ਕੱਟ ਲਾ ਕੇ ਕੱਢ ਰਹੀ ਹੈ। ਲੋਕਾਂ ਦਾ ਇਲਜ਼ਾਮ ਹੈ ਕਿ ਸਰਕਾਰ ਕਹਿ ਰਹੀ ਹੈ ਕਿ ਮੋਟਰਾਂ ਨੂੰ ਬਿਜਲੀ ਦੇ ਰਹੇ ਹਾਂ ਤਾਂ ਕਰਕੇ ਕੱਟ ਲੱਗ ਰਹੇ ਨੇ ਪਰ ਕਿਸਾਨ ਵੀ ਬਿਜਲੀ ਨਾ ਮਿਲਣ ਕਰਕੇ ਰੋਣਾ ਰੋ ਰਹੇ ਨੇ। ਕਿਸਾਨ ਤਾਂ ਆਪ ਸਰਕਾਰ ਤੋਂ ਦੁਖੀ ਨੇ।

Spread the love