ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਭਾਜਪਾ ਆਗੂਆਂ ਪ੍ਰਤੀ ਗੁੱਸਾ ਵੱਧਦਾ ਹੀ ਜਾ ਰਿਹਾ। ਆਏ ਦਿਨ ਭਾਜਪਾ ਆਗੂਆਂ ਦਾ ਘਿਰਾਓ ਹੋ ਰਿਹਾ। ਅੱਜ ਗੜਸ਼ੰਕਰ ਦੇ ਪਿੰਡ ਬੀਣੇਵਾਲ ‘ਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਆਉਣ ਦੀ ਕਿਸਾਨ ਜਥੇਬੰਦੀਆਂ ਨੂੰ ਜਿਵੇਂ ਹੀ ਭਿਣਕ ਪਈ ਤਾਂ ਉਥੇ ਕਿਸਾਨ ਕਾਲੇ ਝੰਡੇ ਲੈ ਕੇ ਪਹੁੰਚ ਗਏ। ਹਾਲਾਂਕਿ ਜਦੋਂ ਕਿਸਾਨਾਂ ਨੇ ਅਸ਼ਵਨੀ ਸ਼ਰਮਾ ਦੀ ਗੱਡੀ ਨੂੰ ਘੇਰਾ ਪਾਇਆ ਤਾਂ ਪੁਲਿਸ ਬਲ ਦੀ ਵੱਡੀ ਗਿਣਤੀ ‘ਚ ਮੌਜੂਦਗੀ ਸੀ ਜਿਸ ਕਾਰਨ ਅਸ਼ਵਨੀ ਕਿਸਾਨਾਂ ਵਿਚੋਂ ਲੰਘਣ ‘ਚ ਕਾਮਯਾਬ ਰਹੇ।ਪਰ ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਅੱਗੇ ਤੋਂ ਕੋਈ ਵੀ ਭਾਜਪਾ ਦਾ ਲੀਡਰ ਸਾਡੇ ਪਿੰਡ ‘ਚ ਨਾ ਵੜੇ । ਜੇਕਰ ਕਿਸੇ ਲੀਡਰ ਨੇ ਅਜਿਹੀ ਗੁਸਤਾਖੀ ਕੀਤੀ ਤਾਂ ਵਿਰੋਧ ਜ਼ਬਰਦਸਤ ਹੋਵੇਗਾ।

Spread the love