ਵੈਕਸੀਨ ਦੇ ਗ੍ਰੀਨ ਪਾਸ ਨੂੰ ਲੈ ਕੇ ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚ ਬਹਿਸ ਛਿੜੀ ਹੋਈ ਸੀ।

ਇਸ ਦੌਰਾਨ ਯੂਰਪ ਦੇ 8 ਦੇਸ਼ਾਂ ਨੇ ਕੋਵੀਸ਼ਿਲਡ ਨੂੰ ਗ੍ਰੀਨ ਪਾਸ ਦਿੰਦਿਆਂ ਆਪਣੀ ਅਪਰੂਵਲ ਲਿਸਟ ‘ਚ ਸ਼ਾਮਲ ਕਰ ਲਿਆ, ਯਾਨੀ ਇਸ ਦੇਸ਼ ਵਿੱਚ ਕੋਵੀਸ਼ੀਅਲਡ ਦੇ ਦੋਵੇਂ ਡੋਜ਼ ਲੈਣ ਵਾਲੇ ਭਾਰਤੀ ਕੋਰੋਨਾ ਨਿਯਮਾਂ ਤੋਂ ਛੁੱਟ ਪ੍ਰਾਪਤ ਕਰਦੇ ਹਨ।

ਅਪਰੂਵਲ ਦੇਣ ਵਾਲੇ ਦੇਸ਼ਾਂ ‘ਚ ਜਰਮਨੀ, ਸਲੋਵੇਨੀਆ, ਆਸਟਰੀਆ, ਗ੍ਰੀਸ, ਆਈਸਲੈਂਡ, ਆਇਰਲੈਂਡ, ਸਪੇਨ ਅਤੇ ਸਵਿੱਟਜ਼ਰਲੈਂਡ ਸ਼ਾਮਲ ਹਨ, ਇਸ ਤੋਂ ਪਹਿਲ਼ਾਂ ਕੱਲ ਭਾਰਤ ਨੇ ਯੂਰਪੀਅਨ ਯੂਨੀਅਨ ਨੂੰ ਚੇਤਾਵਨੀ ਦਿੱਤੀ ਸੀ।

Spread the love