ਤਾਲਾਬੰਦੀ ਕਰਕੇ ਲੋਕਾਂ ਦੀਆਂ ਜੇਬ੍ਹਾਂ ਪਹਿਲਾਂ ਤੋਂ ਹੀ ਖਾਲੀਆਂ ਨੇ। ਦੂਜੇ ਪਾਸੇ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਹੋਰ ਵਧਾ ਦਿੱਤੀਆਂ ਨੇ। ਇਸਦੇ ਹੀ ਚਲਦਿਆਂ ਅੱਜ ਕੇਂਦਰ ਸਰਕਾਰ ਨੇ ਲੋਕਾਂ ‘ਤੇ ਇੱਕ ਹੋਰ ਗਾਜ ਸੁੱਟ ਦਿੱਤੀ ਹੈ। ਦਸ ਦਈਏ ਅੱਜ ਸਰਕਾਰੀ ਤੇਲ ਕੰਪਨੀਆਂ ਨੇ ਵੱਡਾ ਝਟਕਾ ਦਿੱਤਾ ਹੈ। ਹੁਣ ਬਿਨਾਂ ਸਬਸਿਡੀ ਵਾਲੇ ਘਰੇਲੂ LPG ਸਿਲੰਡਰ ਦੇ ਮੁੱਲ 25 ਰੁਪਏ ਵਧਾ ਦਿੱਤੇ ਗਏ ਹਨ।

ਉਥੇ ਹੀ ਜੇਕਰ ਗੱਲ ਕਰੀਏ ਕਾਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਦੀ ਤਾਂ 84 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਰਸੋਈ ਗੈਸ ਦੀ ਕੀਮਤ 809 ਰੁਪਏ ਸੀ। ਇਸ ਤੋਂ ਇਲਾਵਾ ਕੋਲਕਾਤਾ ‘ਚ LPG ਸਿਲੰਡਰ 861 ਰੁਪਏ, ਮੁੰਬਈ ਵਿੱਚ 834.5 ਰੁਪਏ ਅਤੇ ਚੇੱਨਈ ਵਿੱਚ ਇਹ ਸਿਲੰਡਰ 850 ਰੁਪਏ ‘ਚ ਮਿਲ ਰਿਹਾ ਹੈ। ਇੰਡੀਅਨ ਆਇਲ ਦੀ ਵੈਬਸਾਈਟ ਦੇ ਅਨੁਸਾਰ ਦਿੱਲੀ ਵਿੱਚ ਹੁਣ ਇਸ ਦਾ ਰੇਟ 1473.5 ਰੁਪਏ ਤੋਂ ਵਧਕੇ 1550 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹੈ।

Spread the love