ਇੱਕ ਤਾਂ ਗਰਮੀ ਦੇ ਮੌਸਮ ਨੇ ਸਭ ਦਾ ਬੁਰਾ ਹਾਲ ਕੀਤਾ ਹੋਇਆ, ਦੂਜੇ ਪਾਸੇ ਜਦੋਂ ਸਰਕਾਰਾਂ ਬਿਜਲੀ ਦੇ ਕੱਟ ਲਗਾਉਣ ਲੱਗ ਜਾਣ ਤਾਂ,, ਮੁਸ਼ਕਲਾਂ ਹੋਰ ਵੱਧ ਜਾਂਦੀਆਂ ਨੇ,, ਫਿਰ ਪਸੀਨੇ ‘ਚ ਭਿੱਜੇ ਲੋਕ ਗ਼ੁੱਸੇ ‘ਚ ਬਿਜਲੀ ਵਿਭਾਗ ਨੂੰ ਜਾਂ ਸੂਬੇ ਦੇ ਮੁਖੀ ਨੂੰ ਰੱਜਕੇ ਲਾਹਨਤਾਂ ਪਾਉਂਦੇ ਨੇ,,,, ਇਹੀ ਕੁੱਝ ਹੋ ਰਿਹਾ ਪੰਜਾਬ ‘ਚ ਪਿਛਲੇ ਕਈ ਦਿਨਾਂ ਤੋਂ ਰੋਜ਼ ਬਿਜਲੀ ਦੇ ਕਈ -ਕਈ ਲੰਮੇ ਕੱਟ ਕਿੰਨੀ-ਕਿੰਨੀ ਵਾਰ ਲਗਾਏ ਜਾ ਰਹੇ ਹਨ
ਤੁਹਾਨੂੰ ਜੇਕਰ ਮੋਟੀ-ਮੋਟੀ ਗੱਲ ਸਮਝਾਈਏ ਤਾਂ ਇਨ੍ਹਾਂ ਕਹਿ ਸਕਦੇ ਹਾਂ ਕਿ ਇਸ ਵਾਰ 9 ਸਾਲ ਬਾਅਦ ਪੰਜਾਬ ਦੀ ਪਾਵਰਕਾਮ ਦਾ ਇਨ੍ਹਾਂ ਬੁਰਾ ਹਾਲ ਹੋਇਆ,,,, ਕਿ ਸੂਬੇ ‘ਚ 250 ਲੱਖ ਯੂਨਿਟ ਬਿਜਲੀ ਦੀ ਘਾਟ ਪੈਦਾ ਹੋ ਗਈ ਹੈ, ਜਿਸ ਕਾਰਨ ਪਾਵਰ ਕੌਮ ਪੰਜਾਬ ‘ਚ ਅਣ-ਐਲਾਨੇ ਕੱਟ ਲਗਾ,, ਲੋਕਾਂ ਅਤੇ ਕਿਸਾਨਾਂ ਦੇ ਗਰਮੀ ਨਾਲ ਵੱਟ ਕੱਢ ਰਿਹਾ,,,, ਜਦੋਂ ਪੰਜਾਬ ‘ਚ ਬਿਜਲੀ ਦਾ ਲੋਡ ਵਧਣ ਲੱਗਾ ਤਾਂ ਪਾਵਰਕਾਮ ਨੇ ਬਿਜਲੀ ਦੇ ਕੱਟ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ,
ਇਸ ਵੇਲੇ ਕੈਪਟਨ ਸਰਕਾਰ ਕੋਲ ਬਿਜਲੀ ਦੀ ਕਮੀ ਹੈ,,, ਪਰ ਦੂਜੇ ਪਾਸੇ ਗ਼ੁੱਸੇ ‘ਚ ਆਏ ਕਿਸਾਨ ਲਗਾਤਾਰ ਕੈਪਟਨ ਸਰਕਾਰ ਖ਼ਿਲਾਫ਼ ਧਰਨੇ ਲਗਾ ਕੇ ਉਨ੍ਹਾਂ ਨੂੰ ਕਰੰਟ ਦੇ ਰਹੇ ਨੇ,, ਕਿਉਂਕਿ ਵਾਅਦਾ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਹੈ,,, ਜੋ ਸਿਰਫ਼ 3-4 ਘੰਟਿਆਂ ਲਈ ਮਿਲ ਰਹੀ ਹੈ, ਇਹ ਵੀ ਇੱਕ ਵੱਡਾ ਕਾਰਨ ਹੈ,, ਜਿਸ ਕਾਰਨ ਸੂਬਾ ਬਿਜਲੀ ਕਾਰਨ ਉਥਲ-ਪੁਥਲ ਹੋ ਰਿਹਾ,,, ਇਸ ਸਮੇਂ ਤਲਵੰਡੀ ਸਾਬੋ ਦਾ ਪੂਰਾ ਹੀ ਯੂਨਿਟ ਜੋ ਕਿ ਸਾਢੇ 600 ਮੈਗਾਵਾਟ ਦਾ ਹੈ, ਅਤੇ ਰੋਪੜ ਦੇ ਸਿਰਫ਼ 4 ਯੂਨਿਟ ਕੰਮ ਕਰ ਰਹੇ ਹਨ
ਦੂਜੇ ਪਾਸੇ ਬਠਿੰਡਾ ਦਾ ਯੂਨਿਟ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ,,, ਕੜਾਕੇ ਦੀ ਗਰਮੀ ਤੇ ਝੋਨੇ ਦੇ ਸੀਜ਼ਨ ਨੇ ਪਾਵਰ ਕਾਮ ਦੇ ਵੱਟ ਕੱਢ ਦਿੱਤੇ ਹਨ ਅਤੇ ਇਸ ਸਮੇਂ ਪਾਵਰਕਾਮ ਬੁਰੀ ਤਰ੍ਹਾਂ ਹਾਲੋਂ-ਬੇਹਾਲ ਹੋ ਗਿਆ ਹੈ। ਬਿਜਲੀ ਦੀ ਕਮੀ ਪਿੱਛੇ 2 ਹੋਰ ਵੱਡੇ ਕਾਰਨ ਸਮਝਣੇ ਪੈਣਗੇ ਕਿਉਂਕਿ ਪਾਵਰਕਾਮ ਨੂੰ ਪਿਛਲੇ ਕਈ ਮਹੀਨਿਆਂ ਤੋਂ ਨਾ ਹੀ ਰੈਗੂਲਰ ਚੇਅਰਮੈਨ ਮਿਲ ਸਕਿਆ ਤੇ ਨਾ ਹੀ ਬਿਜਲੀ ਵਿਭਾਗ ਦਾ ਕੋਈ ਮੰਤਰੀ ਹੈ
ਬਿਜਲੀ ਵਿਭਾਗ ਇਸ ਸਮੇਂ ਕੈਪਟਨ ਅਰਿੰਦਰ ਸਿੰਘ ਖੁੱਦ ਸੰਬਾਲ ਰਹੇ ਨੇ, ਤੇ ਪਾਵਰਕਾਮ ਦਾ ਚਾਰਜ ਇੱਕ ਸੀਨੀਅਰ ਆਈ. ਏ. ਐੱਸ. ਅਫ਼ਸਰ ਨੂੰ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ, ਤੇ ਇਹ ਅਧਿਕਾਰੀ ਹਫ਼ਤੇ ’ਚ ਵੀ ਇੱਕ ਵਾਰ ਹੀ ਮਸਾ ਪਾਵਰਕਾਮ ਦੇ ਦਫ਼ਤਰ ’ਚ ਬੈਠਦਾ ਹੈ, ਜਦੋਂ ਕਿ ਗਰਮੀ ਦੇ ਸੀਜ਼ਨ ’ਚ ਇੱਥੇ ਰੈਗੂਲਰ ਚੇਅਰਮੈਨ ਦੀ ਲੋੜ ਹੈ। ਇਨ੍ਹਾਂ ਗੱਲਾਂ ਕਾਰਨ ਗਰਮੀ ਦੇ ਸੀਜ਼ਨ ਦੀ ਤਿਆਰੀ ਹੀ ਨਹੀਂ ਹੋ ਸਕੀ,,, ਅਤੇ ਸਹੀ ਢੰਗ ਨਾਲ ਬਿਜਲੀ ਦਾ ਇੰਤਜ਼ਾਮ ਨਹੀਂ ਹੋ ਸਕਿਆ, ਜਿਸ ਕਾਰਨ ਸੂਬੇ ਦੇ ਹਾਲਾਤ ਹਾਲੋਂ-ਬੇਹਾਲ ਹੋ ਚੁੱਕੇ ਹਨ। ਪਾਵਰਕਾਮ ਨੂੰ ਇਸ ਸਮੇਂ ਬਾਹਰੋਂ ਵੀ ਫ਼ਾਲਤੂ ਬਿਜਲੀ ਨਹੀਂ ਮਿਲ ਰਹੀ, ਕਿਉਂਕਿ ਚਾਰੇ ਪਾਸੇ ਗਰਮੀ ਦਾ ਮਾਹੌਲ ਹੈ।
ਇਸ ਸਮੇਂ ਪਾਵਰਕਾਮ ਦਾ ਸਹਾਰਾ ਸਿਰਫ਼ ਤੇ ਸਿਰਫ਼ ਇੰਦਰ ਦੇਵਤਾ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਪੰਜਾਬ ਵਿਚ ਮੀਂਹ ਨਾ ਪਿਆ ਤਾਂ ਸ਼ਹਿਰਾਂ ’ਚ ਵੀ ਬਿਜਲੀ ਦੇ ਕੱਟ 10-12 ਘੰਟੇ ਤੱਕ ਪੁੱਜ ਸਕਦੇ ਹਨ। ਇਸ ਲਈ ਸੂਬੇ ਦੇ ਲੋਕਾਂ ਨੂੰ ਵੱਡੇ ਕੱਟਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਭਾਖੜਾ ਡੈਮ ’ਚ ਪਿਛਲੇ ਸਾਲ ਅੱਜ ਦੇ ਦਿਨ ਪਾਣੀ ਦਾ ਲੈਵਲ 1581.50 ਫੁੱਟ ਸੀ, ਜਦੋਂ ਕਿ ਇਸ ਸਾਲ ਡੈਮ ’ਚ ਪਾਣੀ ਦਾ ਲੈਵਲ 1524.60 ਫੁੱਟ ਹੈ। ਇਸੇ ਤਰਾਂ ਪੌਂਗ ਡੈਮ ਵਿਚ ਇਹ ਪਿਛਲੇ ਸਾਲ ਦੇ 1335 ਫੁੱਟ ਦੇ ਪੱਧਰ ਦੇ ਮੁਕਾਬਲੇ 1281 ਫੁੱਟ ਹੈ। ਭਾਖੜਾ ਡੈਮ ਪੰਜਾਬ ਦੀ ਬਿਜਲੀ ਦਾ ਵੱਡਾ ਸਰੋਤ ਹੈ